ਐਨਆਈਏ ਨੇ ਗ੍ਰਿਫ਼ਤਾਰੀ ’ਤੇ ਰੱਖਿਆ ਵੱਡਾ ਇਨਾਮ
ਨਵੀਂ ਦਿੱਲੀ, 23 ਮਈ (ਹਮਦਰਦ ਨਿਊਜ਼ ਸਰਵਿਸ) : ਕਈ ਕੇਸਾਂ ਵਿੱਚ ਲੋੜੀਂਦੇ ਕਸ਼ਮੀਰ ਸਿੰਘ ਗਲਵੱਡੀ ਉਰਫ਼ ਬਲਬੀਰ ਸਿੰਘ ਬਾਰੇ ਸੂਚਨਾ ਦੇਣ ਵਾਲੇ ਨੂੰ 10 ਲੱਖ ਰੁਪਏ ਦਾ ਇਨਾਮ ਮਿਲੇਗਾ, ਕਿਉਂਕਿ ਐਨਆਈਏ ਯਾਨੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਉਸ ਦੀ ਗ੍ਰਿਫਤਾਰੀ ’ਤੇ ਅੱਜ ਵੱਡੇ ਇਨਾਮ ਦਾ ਐਲਾਨ ਕਰ ਦਿੱਤਾ ਹੈ।
ਅੱਤਵਾਦੀ ਗਤੀਵਿਧੀਆਂ ਵਿੱਚ ਵਾਂਟੇਡ ਦੱਸੇ ਜਾ ਰਹੇ ਕਸ਼ਮੀਰ ਸਿੰਘ ਗਲਵੱਡੀ ਉਰਫ਼ ਬਲਬੀਰ ਸਿੰਘ ਵਿਰੁੱਧ ਆਈਪੀਸੀ ਦੀ ਧਾਰਾ 120-ਬੀ, 121, 121-ਏ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਰੋਕ ਐਕਟ ਦੀ ਧਾਰਾ 17, 18, 18-18ਬੀ ਅਤੇ 38 ਦੇ ਤਹਿਤ ਕੇਸ ਦਰਜ ਹਨ।