ਕਾਂਗਰਸ ਨੂੰ ਆਮ ਆਦਮੀ ਪਾਰਟੀ ਤੋਂ ਕੋਈ ਖ਼ਤਰਾ ਨਹੀਂ : ਕੈਪਟਨ

ਚੰਡੀਗੜ੍ਹ, 25 ਮਾਰਚ, ਹ.ਬ. : ਸੂਬੇ ਵਿਚ 2022 ਵਿਚ ਹੋਣ ਵਾਲੀ ਵਿਧਾਨ ਸਭਾ ਚੋਣਾਂ ਵਿਚ ਦੂਜੀ ਪਾਰਟੀ ਤੋਂ ਕਿਸੇ ਤਰ੍ਹਾਂ ਦੇ ਖ਼ਤਰੇ ਨੂੰ ਨਕਾਰਦੇ ਹੋਏ ਕੈਪਟਨ ਅਮਰਿੰਦਰ ਨੇ ਕਿਹਾ ਕਿ ਸੂਬੇ ਨੂੰ ਚਲਾਉਣ ਅਤੇ ਸੈਨਾ ਵਿਚ ਰਹਿਣ ਦਾ ਤਜ਼ਰਬਾ ਅੱਗੇ ਦੀ ਚੁਣੌਤੀਆਂ ਨਾਲ Îਨਿਪਟਣ ਵਿਚ ਮਦਦਗਾਰ ਹੋਵੇਗਾ।
ਸੀ ਵੋਟਰ ਸਰਵੇਖਣ ਜਿਸ ਵਿਚ 2022 ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ ਅੱਗੇ ਹੋਣ ਦੀ ਗੱਲ ਕਹੀ ਸੀ, ਉਸ ਨੂੰ ਨਕਾਰਦੇ ਹੋਏ ਸੀਐਮ ਨੇ ਕਿਹਾ ਕਿ ਇਹ ਕੇਜਰੀਵਾਲ ਦਾ ਭਾੜੇ ਦਾ ਸਰਵੇਖਣ ਹੈ। ਆਪ ਦੇ ਕੋਲ ਮੀਡੀਆ ਦਾ ਬਹੁਤ ਵੱਡਾ ਬਜਟ ਹੈ। ਜਿਸ ਦਾ ਪ੍ਰਯੋਗ ਉਹ ਅਜਿਹੇ ਸਰਵੇਖਣ ਖਰੀਦਣ ਦੇ ਲਈ ਕਰ ਸਕਦਾ ਹੈ।
ਕੇਜਰੀਵਾਲ ਦੀ ਪਾਰਟੀ ਤੋਂ ਪੰਜਾਬ ਵਿਚ ਕਾਂਗਰਸ ਨੂੰ ਕੋਈ ਖ਼ਤਰਾ ਨਹੀਂ। ਉਨ੍ਹਾਂ ਕਿਹਾ ਕਿ ਇਸੇ ਕੰਪਨੀ ਨੇ 2017 ਵਿਚ ਆਪ ਨੂੰ 100 ਸੀਟਾਂ ਮਿਲਣ ਦੀ ਭਵਿੱਖਬਾਣੀ ਕੀਤੀ ਸੀ ਅਤੇ ਸਭ ਜਾਣਦੇ ਹਨ ਕਿ ਉਨ੍ਹਾਂ ਕਿੰਨੀਆਂ ਸੀਟਾਂ ਮਿਲੀਆਂ ਸੀ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦੀ ਪਾਰਟੀ ਦਾ ਹਾਲ 2022 ਵਿਚ ਵੀ ਇਹੀ ਹੋਵੇਗਾ। ਕੈਪਟਨ ਨੇ ਕਿਹਾ ਕਿ ਅਕਾਲੀਆਂ ਵਿਚ ਫੁੱਟ ਪਈ ਹੋਈ ਹੈ ਕੋਈ ਵੀ ਉਨ੍ਹਾਂ ਨੂੰ ਇਕਜੁੱਟ ਨਹੀਂ ਰਖ ਸਕਦਾ। ਭਾਜਪਾ ਦੀ ਪੰਜਾਬ ਵਿਚ ਸੰਭਾਵਨਾ ਬਾਰੇ ਉਨ੍ਹਾਂ ਕਿਹਾ, ਕੌਣ, ਕਿਹੜੀ ਭਾਜਪਾ? ਪਾਰਟੀ ਦੀ ਰਾਜ ਵਿਚ ਕੋਈ ਹੋਂਦ ਨਹੀਂ ਹੈ ਜਿੱਥੇ ਲੋਕ ਉਨ੍ਹਾਂ ਤੋਂ ਨਰਾਜ਼ ਹਨ ਅਤੇ ਭਾਜਪਾ-ਸ਼੍ਰੋਅਦ ਨਾਲ ਸਹਿਯੋਗ ਸਥਾਪਤ ਕਰ ਸਕਦੀ ਹੈ।

Video Ad
Video Ad