Home ਤਾਜ਼ਾ ਖਬਰਾਂ ਕਾਂਗੋ ਦੇ ਚਰਚ ਵਿਚ ਧਮਾਕਾ, 17 ਲੋਕਾਂ ਦੀ ਮੌਤ

ਕਾਂਗੋ ਦੇ ਚਰਚ ਵਿਚ ਧਮਾਕਾ, 17 ਲੋਕਾਂ ਦੀ ਮੌਤ

0
ਕਾਂਗੋ ਦੇ ਚਰਚ ਵਿਚ ਧਮਾਕਾ, 17 ਲੋਕਾਂ ਦੀ ਮੌਤ

ਕਾਂਗੋ, 17 ਜਨਵਰੀ, ਹ.ਬ. : ਡੈਮਕੋਰੇਟਿਕ ਰਿਪਬਲਿਕ ਆਫ ਕਾਂਗੋ ਦੇ ਇੱਕ ਗਿਰਜਾ ਘਰ ਵਿਚ 15 ਜਨਵਰੀ ਨੂੰ ਧਮਾਕਾ ਹੋਇਆ। ਇਸ ਵਿਚ ਹੁਣ ਤੱਕ 17 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ। ਜਦਕਿ 20 ਲੋਕ ਗੰਭੀਰ ਜ਼ਖਮੀ ਹਨ। ਅਲਜਜ਼ੀਰਾ ਦੀ ਰਿਪੋਰਟ ਮੁਤਾਬਕ ਆਈਐਸਆਈਐਲ ਨੇ ਧਮਾਕੇ ਦੀ ਜ਼ਿੰਮੇਵਾਰੀ ਲਈ ਹੈ। ਸਰਕਾਰੀ ਬੁਲਾਰੇ ਪੈਟ੍ਰਿਕ ਮੁਆਯਾ ਨੇ ਧਮਾਕੇ ਪਿੱਛੇ ਆਈਐਸਆਈਐਸ ਨਾਲ ਸਬੰਧਤ ਅਲਾਇਡ ਡੈਮੋਕਰੇਟਿਕ ਫੋਰਸਿਜ਼ (ਏਡੀਐਫ) ਦਾ ਹੱਥ ਹੋਣ ਸ਼ੱਕ ਜਤਾਇਆ ਸੀ।