
ਕਾਬੁਲ, 18 ਅਗਸਤ, ਹ.ਬ. : ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ’ਚ ਬੁੱਧਵਾਰ ਨੂੰ ਇਕ ਮਸਜਿਦ ’ਚ ਹੋਏ ਬੰਬ ਧਮਾਕੇ ’ਚ ਕਰੀਬ 20 ਲੋਕਾਂ ਦੀ ਮੌਤ ਹੋ ਗਈ ਤੇ 40 ਤੋਂ ਵੱਧ ਜ਼ਖਮੀ ਦੱਸੇ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਧਮਾਕੇ ’ਚ ਇਕ ਪ੍ਰਮੁੱਖ ਮੌਲਵੀ ਦੀ ਵੀ ਮੌਤ ਹੋ ਗਈ ਹੈ। ਇਹ ਧਮਾਕਾ ਸ਼ਹਿਰ ਦੇ ਪੀਡੀ 17 ਖੇਤਰ ਵਿੱਚ ਸਥਿਤ ਸਿੱਦੀਕੀਆ ਮਸਜਿਦ ਵਿੱਚ ਹੋਇਆ। ਕਾਬੁਲ ਸੁਰੱਖਿਆ ਵਿਭਾਗ ਦੇ ਬੁਲਾਰੇ ਖਾਲਿਦ ਜ਼ਦਰਾਨ ਨੇ ਧਮਾਕੇ ਦੀ ਖ਼ਬਰ ਦੀ ਪੁਸ਼ਟੀ ਕੀਤੀ ਹੈ।