ਕਾਮਨਵੈਲਥ ਖੇਡਾਂ ਵਿਚ ਭਾਰਤੀ ਭਲਵਾਨਾਂ ਦਾ ਦਬਦਬਾ

ਬਜਰੰਗ, ਸਾਕਸ਼ੀ ਤੇ ਦੀਪਕ ਨੇ ਜਿੱਤੇ ਗੋਲਡ ਮੈਡਲ
ਰੈਸÇਲੰਗ ਵਿਚ ਭਾਰਤ ਨੂੰ ਮਿਲੇ 6 ਮੈਡਲ
ਬਰਮਿੰਘਮ, 6 ਅਗਸਤ, ਹ.ਬ. : ਕਾਮਨਵੈਲਥ ਖੇਡਾਂ ਦੇ 8ਵੇਂ ਦਿਨ ਭਾਰਤੀ ਟੀਮ ਨੇ ਵਧੀਆ ਪ੍ਰਦਰਸ਼ਨ ਕੀਤਾ। ਕੁਸ਼ਤੀ ਵਿਚ ਬਜਰੰਗ ਪੂਨੀਆ, ਸਾਕਸ਼ੀ ਮਲਿਕ ਅਤੇ ਦੀਪਕ ਪੂਨੀਆ ਨੇ ਗੋਲਡ ਮੈਡਲ ਜਿੱਤੇ। ਜਦਕਿ ਅੰਸ਼ੂ ਮਲਿਕ ਨੇ ਸਿਲਵਰ ਮੈਡਲ ਅਪਣੇ ਨਾਂ ਕੀਤਾ। ਦਿਵਿਆ ਕਾਕਰਾਨ ਅਤੇ ਮੋਹਿਤ ਗਰੇਵਾਲ ਨੇ ਬਰੌਂਜ ਮੈਡਲ ਜਿੱਤੇ। ਰੈਸÇਲੰਗ ਵਿਚ ਸ਼ੁੱਕਰਵਾਰ ਨੂੰ ਭਾਰਤ ਨੇ ਕੁਲ ਛੇ ਮੈਡਲ ਅਪਣੇ ਨਾਂ ਕੀੇਤੇ।
ਦੂਜੇ ਪਾਸੇ ਦੇਰ ਰਾਤ ਭਾਰਤ ਨੂੰ ਝਟਕਾ ਲੱਗਿਆ। ਭਾਰਤੀ ਮਹਿਲਾ ਹਾਕੀ ਟੀਮ ਅਪਣਾ ਸੈਮੀਫਾਈਨਲ ਮੁਕਾਬਲਾ ਆਸਟੇ੍ਰਲੀਆ ਤੋਂ ਹਾਰ ਗਈ। ਹੁਣ ਤੱਕ ਭਾਰਤ ਦੇ 9 ਗੋਲਡ, 8 ਸਿਲਵਰ ਅਤੇ 9 ਬਰੌਂਜ ਸਣੇ 26 ਮੈਡਲ ਹੋ ਗਏ ਹਨ। ਮੈਡਲਾਂ ਦੀ ਸੂਚੀ ਵਿਚ ਭਾਰਤ ਪੰਜਵੇਂ ਨੰਬਰ ’ਤੇ ਪਹੁੰਚ ਗਿਆ ਹੈ।

Video Ad
Video Ad