Home ਤਾਜ਼ਾ ਖਬਰਾਂ ਕਾਮਨਵੈਲਥ ਖੇਡਾਂ ਵਿਚ ਭਾਰਤੀਆਂ ਵਲੋਂ ਵਧੀਆ ਪ੍ਰਦਰਸ਼ਨ

ਕਾਮਨਵੈਲਥ ਖੇਡਾਂ ਵਿਚ ਭਾਰਤੀਆਂ ਵਲੋਂ ਵਧੀਆ ਪ੍ਰਦਰਸ਼ਨ

0
ਕਾਮਨਵੈਲਥ ਖੇਡਾਂ ਵਿਚ ਭਾਰਤੀਆਂ ਵਲੋਂ ਵਧੀਆ ਪ੍ਰਦਰਸ਼ਨ

ਮੁੱਕੇਬਾਜ਼ੀ ਵਿਚ ਭਾਰਤ ਨੇ ਪਾਕਿਸਤਾਨ ਨੂੰ ਹਰਾਇਆ
ਹਾਕੀ ਵਿਚ ਘਾਨਾ ਨੂੰ 5-0 ਨਾਲ ਦਿੱਤੀ ਮਾਤ
ਕਾਮਨਵੈਲਥ ਖੇਡਾਂ ਦਾ ਪਹਿਲਾ ਗੋਲਡ ਮੈਡਲ ਇੰਗਲੈਂਡ ਦੇ ਨਾਂ

ਬਰਮਿੰਘਮ, 30 ਜੁਲਾਈ, ਹ.ਬ. : ਭਾਰਤੀ ਖਿਡਾਰੀਆਂ ਨੇ 22ਵੇਂ ਕਾਮਨਵੈਲਥ ਖੇਡਾਂ ਦੇ ਪਹਿਲੇ ਦਿਨ ਚੰਗੀ ਸ਼ੁਰੂਆਤ ਕੀਤੀ। ਬਾਕਸਿੰਗ ਵਿਚ ਭਾਰਤੀ ਮੁੱਕੇਬਾਜ਼ ਸ਼ਿਵ ਥਾਪਾ ਨੇ ਪਾਕਿਸਤਾਨ ਨੂੰ ਹਰਾਇਆ। ਬੈਡਮਿੰਟ ਦੇ ਮਿਕਸਡ ਟੀਮ ਈਵੈਂਂਟ ਵਿਚ ਵੀ ਭਾਰਤ ਨੇ ਪਾਕਿਸਤਾਨ ਨੂੰ ਮਾਤ ਦਿੱਤੀ। ਭਾਰਤੀ ਕੁੜੀਆਂ ਨੇ ਹਾਕੀ ਦੇ ਪਹਿਲੇ ਮੈਚ ਵਿਚ ਘਾਨਾ ਨੂੰ 5-0 ਦੇ ਵੱਡੇ ਫਰਕ ਨਾਲ ਹਰਾਇਆ। ਟੇਬਲ ਟੈਨਿਸ ਵਿਚ ਮਹਿਲਾ ਟੀਮ ਨੇ ਅਪਣੇ ਦੋਵੇਂ ਮੁਕਾਬਲੇ ਜਿੱਤੇ। ਮਰਦਾਂ ਦੀ ਟੀਮ ਨੇ ਵੀ ਅਪਣਾ ਪਹਿਲਾ ਮੁਕਾਬਲਾ ਜਿੱਤ ਲਿਆ। ਜਦ ਕਿ ਸਕੁਐਸ਼ ਵਿਚ ਵੀ ਭਾਰਤ ਦੀ ਟੀਮ ਨੇ ਜਿੱਤ ਦੇ ਨਾਲ ਆਗਾਜ਼ ਕੀਤਾ।

ਕਾਮਨਵੈਲਥ ਖੇਡਾਂ ਦਾ ਪਹਿਲਾ ਗੋਲਡ ਇੰਗਲੈਂਡ ਦੇ ਨਾਂ ਰਿਹਾ। ਓਲੰਪਿਕ ਚੈਂਪੀਅਨ ਅਲੈਕਸ ਨੇ ਟਰਾਇਥਲੌਨ ਵਿਚ ਪਹਿਲਾ ਗੋਲਡ ਮੈਡਲ ਜਿੱਤਿਆ।

ਭਾਰਤੀ ਮਹਿਲਾ ਅਤੇ ਪੁਰਸ਼ ਟੀਮ ਟੇਬਲ ਟੈਨਿਸ ਦੇ ਕੁਆਰਟਰ ਫਾਈਨਲ ਵਿਚ ਪਹੁੰਚ ਗਈ। ਪੁਰਸ਼ ਟੀਮ ਨੇ ਬਾਰਬਾਡੋਸ ਅਤੇ ਸਿੰਗਾਪੁਰ ਨੂੰ ਹਰਾਇਆ। ਮਹਿਲਾ ਟੀਮ ਨੇ ਸਾਊਥ ਅਫ਼ਰੀਕਾ ਅਤੇ ਫਿਜੀ ਆਈਲੈਂਡ ਨੂੰ ਮਾਤ ਦਿੱਤੀ। ਭਾਰਤੀ ਸਵਿਮਰ ਸ੍ਰੀਹਰੀ ਨਟਰਾਜ ਨੇ ਇਤਿਹਾਸ ਰਚਿਆ। ਉਹ 100 ਮੀਟਰ ਬੈਕਸਟ੍ਰੋਕ ਸਵੀਮਿੰਗ ਮੁਕਾਬਲੇ ਦੇ ਫਾਈਨਲ ਵਿਚ ਪਹੁੰਚ ਗਏ ਹਨ।

ਟੋਕਿਓ ਓਲੰਪਿਕ ਵਿਚ ਚੌਥੇ ਸਥਾਨ ’ਤੇ ਰਹਿਣ ਵਾਲੀ ਭਾਰਤੀ ਮਹਿਲਾ ਹਾਕੀ ਟੀਮ ਨੇ ਘਾਨਾ ਦੀ ਚੁਣੌਤੀ ਨੂੰ ਇਕਪਾਸੜ ਅੰਦਾਜ਼ ਵਿਚ ਢਹਿ ਢੇਰੀ ਕਰ ਦਿੱਤਾ। ਭਾਰਤ ਲਈ ਗੁਰਜੀਤ ਕੌਰ ਨੇ ਸਭ ਤੋਂ ਜ਼ਿਆਦਾ ਦੋ ਗੋਲ ਕੀਤੇ। ਨੇਹਾ, ਸੰਗੀਤਾ ਅਤੇ ਸਲੀਮਾ ਨੇ 1-1 ਗੋਲ ਕੀਤਾ।