ਜੈਕੀ ਦੇ ਨਾਲ ਸਟਾਫ਼ ਦੇ 2 ਮੈਂਬਰਾਂ ਦੀ ਵੀ ਮੌਤ
ਜੋਅ ਬਾਈਡਨ ਨੇ ਘਟਨਾ ’ਤੇ ਦੁੱਖ ਜ਼ਾਹਰ ਕੀਤਾ
ਵਾਸ਼ਿੰਗਟਨ, 4 ਅਗਸਤ, ਹ.ਬ. : ਅਮਰੀਕਾ ਦੀ ਸਾਂਸਦ ਜੈਕੀ ਵੈਲੋਰਸਕੀ ਦੀ ਕਾਰ ਹਾਦਸੇ ਵਿਚ ਮੌਤ ਹੋ ਗਈ ਹੈ। ਜੈਕੀ ਦੇ ਨਾਲ ਉਨ੍ਹਾਂ ਦੇ ਸਟਾਫ਼ ਦੇ ਦੋ ਮੈਂਬਰਾਂ ਦੀ ਵੀ ਹਾਦਸੇ ਵਿਚ ਮੌਤ ਹੋ ਗਈ।
ਇੰਡੀਆਨਾ ਰਿਪਬਲਿਕਨ ਦੇ ਨੇਤਾ ਜੈਕੀ ਵੈਲੋਰਸਕੀ ਦੇ ਦੇਹਾਂਤ ’ਤੇ ਰਾਸ਼ਟਰਪਤੀ ਜੋਅ ਬਾਈਡਨ ਨੇ ਦੁੱਖ ਜ਼ਾਹਰ ਕੀਤਾ ਹੈ। ਦੱਸ ਦੇਈਏ ਕਿ ਵੈਲਰਸਕੀ ਦਾ ਬੁਧਵਾਰ ਨੂੰ ਕਾਰ ਹਾਦਸੇ ਵਿਚ ਦੇਹਾਂਤ ਹੋ ਗਿਆ। ਹਾਊਸ ਆਫ ਮਾਈਨੌਰਿਟੀ ਦੇ ਨੇਤਾ ਕੇਵਿਨ ਮੈਕੇਥੀ ਨੇ ਜੈਕੀ ਦੇ ਦੇਹਾਂਤ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੇ ਦੇਹਾਂਤ ’ਤੇ ਸਾਰੇ ਸਾਂਸਦਾਂ ਨੇ ਦੁੱਖ ਜ਼ਾਹਰ ਕੀਤਾ ਹੈ, ਸਾਰੇ ਸਾਂਸਦ ਜੈਕੀ ਨੂੰ ਸ਼ਰਧਾਂਜਲੀ ਦੇ ਰਹੇ ਹਨ।

