Home ਤਾਜ਼ਾ ਖਬਰਾਂ ਕਿਸਾਨਾਂ ਵਲੋਂ ਲਾਏ ਧਰਨਿਆਂ ਤੋਂ ਖਫ਼ਾ ਹੋਏ ਸੀਐਮ ਭਗਵੰਤ ਮਾਨ

ਕਿਸਾਨਾਂ ਵਲੋਂ ਲਾਏ ਧਰਨਿਆਂ ਤੋਂ ਖਫ਼ਾ ਹੋਏ ਸੀਐਮ ਭਗਵੰਤ ਮਾਨ

0


ਕਿਹਾ, ਖੇਤਾਂ ’ਚ ਲੱਗੀ ਅੱਗ ਕਾਰਨ ਵਿਅਕਤੀ ਦੀ ਮੌਤ ਹੋਣ ’ਤੇ ਕਿਉਂ ਨਹੀਂ ਲਗਾਇਆ ਧਰਨਾ
ਧੂਰੀ, 12 ਮਈ, ਹ.ਬ. : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੰਗਰੂਰ ਵਿੱਚ ਇੱਕ ਪ੍ਰੋਗਰਾਮ ਵਿੱਚ ਕਿਸਾਨਾਂ ਨਾਲ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ। ਉਨ੍ਹਾਂ ਨੇ ਕਿਸਾਨਾਂ ਨੂੰ ਹਰ ਮੁੱਦੇ ’ਤੇ ਵਿਰੋਧ ਨਾ ਕਰਨ ਲਈ ਕਿਹਾ ਹੈ। ਮਾਨ ਨੇ ਦੱਸਿਆ ਕਿ ਬਟਾਲਾ ’ਚ ਵਿਅਕਤੀ ਦੀ ਨਾੜ ਨੂੰ ਲੱਗੀ ਅੱਗ ’ਚ ਝੁਲਸ ਕੇ ਮੌਤ ਹੋ ਗਈ। ਪੁੱਛਿਆ ਕਿ ਕਿਸੇ ਕਿਸਾਨ ਜਥੇਬੰਦੀ ਨੇ ਉਸ ਵਿਅਕਤੀ ਲਈ ਧਰਨਾ ਕਿਉਂ ਨਹੀਂ ਦਿੱਤਾ?
ਸੀਐਮ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਵੱਖ-ਵੱਖ ਥਾਵਾਂ ’ਤੇ ਨਾੜ ਨੂੰ ਅੱਗ ਲਗਾਈ ਜਾ ਰਹੀ ਹੈ। ਉਨ੍ਹਾਂ ਸਵਾਲ ਕੀਤਾ ਕਿ ਹੁਣ ਉਹ ਧਰਨਾ ਲਾਉਣ ਵਾਲੇ ਕਿੱਥੇ ਹਨ ਜੋ ਕਹਿ ਕੇ ਅੱਗ ਲਗਵਾਉਂਦੇ ਹਨ।
ਇੰਜ ਜਾਪਦਾ ਹੈ ਜਿਵੇਂ ਕਿਸਾਨ ਪੰਜਾਬ ਦਾ ਵਾਤਾਵਰਣ ਠੀਕ ਨਹੀਂ ਹੋਣ ਦੇਣਾ ਚਾਹੁੰਦੇ। ਸਰਕਾਰ ਨੂੰ ਸਹਿਯੋਗ ਦਿਓ ਤਾਂ ਸਮੱਸਿਆ ਹੱਲ ਹੋ ਜਾਵੇਗੀ। ਪਰ ਇੰਝ ਲੱਗਦਾ ਹੈ ਜਿਵੇਂ ਕਿਸਾਨ ਸਰਕਾਰ ਨੂੰ ਹਰਾਉਣਾ ਚਾਹੁੰਦੇ ਹਨ। ਅਜਿਹਾ ਹੋਣ ਨਾਲ ਸਭ ਤੋਂ ਪਹਿਲਾਂ ਕਿਸਾਨ ਅਤੇ ਉਨ੍ਹਾਂ ਦੇ ਪਰਵਾਰਕ ਮੈਂਬਰਾਂ ਦੀ ਜਾਨ ’ਤੇ ਹੀ ਖਤਰਾ ਵਧਦਾ ਹੈ। ਨਾਲ ਹੀ ਵਾਤਾਵਰਣ ਦੂਸ਼ਿਤ ਹੁੰਦਾ ਹੈ। ਸੀਐਮ ਭਗਵੰਤ ਮਾਨ ਨੇ ਕਿਹਾ ਕਿ ਪਹਿਲਾਂ ਜੇਕਰ ਕਿਸੇ ਧੜੇ ਨੇ ਧਰਨਾ ਦੇਣਾ ਹੁੰਦਾ ਸੀ ਤਾਂ ਉਹ ਇਸ ਦਾ ਕਾਰਨ ਦੇਖਦੇ ਸਨ। ਪਰ ਅੱਜਕੱਲ ਥਾਂ ਦੇਖੀ ਜਾਂਦੀ ਹੈ। ਜਿੱਥੇ ਵੀ ਕੋਈ ਥਾਂ ਮਿਲਦੀ ਹੈ, ਉੱਥੇ ਚਾਦਰ ਵਿਛਾ ਕੇ ਮੰਗਾਂ ਬਾਅਦ ਵਿੱਚ ਦੇਖੀਆਂ ਜਾਂਦੀਆਂ ਹਨ, ਸਿਰਫ਼ ਧਰਨਾ ਦਿੱਤਾ ਜਾਂਦਾ ਹੈ। ਮਾਨ ਨੇ ਪੰਜਾਬ ਦੇ ਵਿਕਾਸ ਲਈ ਸਰਕਾਰ ਤੋਂ ਸਹਿਯੋਗ ਦੀ ਮੰਗ ਕੀਤੀ।