Home ਤਾਜ਼ਾ ਖਬਰਾਂ ਕਿਸਾਨਾਂ ਵਲੋਂ ਸੰਘਰਸ਼ ਖਤਮ ਕਰਨ ਦਾ ਐਲਾਨ

ਕਿਸਾਨਾਂ ਵਲੋਂ ਸੰਘਰਸ਼ ਖਤਮ ਕਰਨ ਦਾ ਐਲਾਨ

0
ਕਿਸਾਨਾਂ ਵਲੋਂ ਸੰਘਰਸ਼ ਖਤਮ ਕਰਨ ਦਾ ਐਲਾਨ

ਚੰਡੀਗੜ੍ਹ, 26 ਨਵੰਬਰ, ਹ.ਬ. : ਪੰਜਾਬ ਦੀਆਂ 33 ਕਿਸਾਨ ਜੱਥੇਬੰਦੀਆਂ ਦੇ ਸੱਦੇ ’ਤੇ ਹਜ਼ਾਰਾਂ ਕਿਸਾਨ ਮੁਹਾਲੀ ਵਿਖੇ ਇਕੱਠੇ ਹੋਣ ਤੋ ਬਾਅਦ ਰਾਜ ਭਵਨ ਵੱਲ ਨੂੰ ਕੂਚ ਕਰ ਗਏ ਹਨ। ਹਜ਼ਾਰਾਂ ਦੀ ਗਿਣਤੀ ਵਿਚ ਇਕੱਠੇ ਹੋਏ ਕਿਸਾਨ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਮੰਗ ਪੱਤਰ ਦੇਣਗੇ। ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਚੰਡੀਗੜ੍ਹ-ਮੁਹਾਲੀ ਸਰਹੱਦ ’ਤੇ ਭਾਰੀ ਨਾਕਾਬੰਦੀ ਕਰ ਰੱਖੀ ਹੈ। ਚੰਡੀਗੜ੍ਹ ਇੱਕ ਤਰ੍ਹਾਂ ਨਾਲ ਪੁਲਿਸ ਛਾਉਣੀ ਵਿਚ ਬਦਲ ਦਿੱਤਾ ਹੈ। ਚੰਡੀਗੜ੍ਹ ਪੁਲਿਸ ਨੇ ਕਿਸਾਨਾਂ ਨੂੰ ਰੋਕਣ ਲਈ ਜਲ ਤੋਪਾਂ ਅਤੇ ਅੱਥਰੂ ਗੈਸ ਵਾਲੀਆਂ ਮੋਟਰਾਂ ਬੀੜ ਰੱਖੀਆਂ ਹਨ।
ਪ੍ਰਦਰਸ਼ਨ ਦੀ ਅਗਵਾਈ ਭਾਰਤੀ ਕਿਸਾਨ ਯੂਨੀਅਨ ਨੇਤਾ ਜੋਗਿੰਦਰ ਸਿੰਘ ਉਗਰਾਹਾਂ, ਡਾ. ਦਰਸ਼ਨ ਪਾਲ, ਹਰਿੰਦਰ ਸਿੰਘ ਲੱਖੋਵਾਲ ਅਤੇ ਜਗਮੋਹਨ ਸਿੰਘ ਕਰ ਰਹੇ ਹਨ। ਅੱਜ ਦੇ ਪ੍ਰਦਸ਼ਨ ਵਿਚੋਂ ਸੰਯੁਕਤ ਸਮਾਜ ਮੋਰਚੇ ਨਾਲ ਸਬੰਧਤ ਕਿਸਾਨ ਜੱਥੇਬੰਦੀਆਂ ਦੂਰ ਰਹੀਆਂ। ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਵਲੋਂ ਵੱਖਰਾ ਅੰਦੋਲਨ ਛੇੜਿਆ ਗਿਆ ਸੀ। ਪੰਜਾਬ ਸਰਕਾਰ ਵਲੋਂ ਬੀਤੇ ਦਿਨੀਂ ਮੰਗਾਂ ਮੰਨਣ ਦਾ ਭਰੋਸਾ ਦੇ ਉਨ੍ਹਾਂ ਦਾ ਅੰਦੋਲਨ ਖਤਮ ਕਰਵਾ ਦਿੱਤਾ ਹੈ।
ਇੱਕ ਵੱਖਰੀ ਜਾਣਕਾਰੀ ਅਨੁਸਾਰ ਕਿਸਾਨ ਪ੍ਰਦਰਸ਼ਨਕਾਰੀਆਂ ਦੇ ਚੰਡੀਗੜ੍ਹ ਪੁੱਜਣ ਤੋਂ ਤੁਰੰਤ ਬਾਅਦ ਹੀ ਰਾਜਪਾਲ ਪੁਰੋਹਿਤ ਦੇ ਏਡੀਸੀ ਮੰਗ ਪੱਤਰ ਲੈਣ ਆ ਗਏ। ਏਡੀਸੀ ਵਲੋਂ ਕਿਸਾਨਾਂ ਦੀ ਰਾਜਪਾਲ ਨਾਲ ਮੁਲਾਕਾਤ ਕਰਾਉਣ ਤੋਂ ਬਾਅਦ ਸੰਘਰਸ਼ ਖਤਮ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ।
ਕਿਸਾਨ ਨੇਤਾ ਐਮਐਸਪੀ ਸਮੇਤ ਦੂਜੀਆਂ ਲਟਕਦੀਆਂ ਮੰਗਾਂ ਨੂੰ ਪੂਰੀਆਂ ਕਰਾਉਣ ਲਈ ਮੁੜ ਤੋਂ ਅੰਦੋਲਨ ਦੇ ਰਾਹ ਤੁਰੇ ਹਨ। ਦੱਸਣਯੋਗ ਹੈ ਕਿ ਕਿਸਾਨ ਜੱਥੇਬੰਦੀਆਂ ਨੇ ਦੋ ਸਾਲ ਪਹਿਲਾਂ 26 ਨਵੰਬਰ ਨੂੰ 3 ਕਾਲੇ ਖੇਤੀ ਕਾਨੂੰਨ ਦੇ ਖ਼ਿਲਾਫ਼ ਸੰਘਰਸ਼ ਛੇੜਿਆ ਸੀ। ਹੁਣ ਕਿਸਾਨਾਂ ਦੀ ਰਾਜਪਾਲ ਨਾਲ 8 ਦਸੰਬਰ ਨੂੰ ਮੁਲਾਕਾਤ ਹੋਵੇਗੀ।