Home ਭਾਰਤ ਕਿਸਾਨ ਆਗੂ ਰਾਕੇਸ਼ ਟਿਕੈਤ ’ਤੇ ਹਮਲੇ ਦਾ ਯਤਨ

ਕਿਸਾਨ ਆਗੂ ਰਾਕੇਸ਼ ਟਿਕੈਤ ’ਤੇ ਹਮਲੇ ਦਾ ਯਤਨ

0
ਕਿਸਾਨ ਆਗੂ ਰਾਕੇਸ਼ ਟਿਕੈਤ ’ਤੇ ਹਮਲੇ ਦਾ ਯਤਨ

ਭੁਬਨੇਸ਼ਵਰ, 20 ਮਾਰਚ (ਹਮਦਰਦ ਨਿਊਜ਼ ਸਰਵਿਸ) : ਭੁਬਨੇਸ਼ਵਰ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਅਤੇ ਉਨ੍ਹਾਂ ਦੇ ਸਮਰਥਕਾਂ ’ਤੇ ਹਮਲਾ ਕਰਨ ਦਾ ਯਤਨ ਕੀਤਾ ਗਿਆ, ਪਰ ਇਸ ਦੌਰਾਨ ਉਨ੍ਹਾਂ ਦਾ ਸੱਟ ਤੋਂ ਬਚਾਅ ਰਿਹਾ। ਇਹ ਘਟਨਾ ਕਟਕ ਗੁਰਦੁਆਰਾ ਸਾਹਿਬ ਦੇ ਸਾਹਮਣ ਵਾਪਰੀ। ਹਮਲਾ ਕਰਨ ਵਾਲਿਆਂ ਦੀ ਪਛਾਣ ਦੇਵ ਸੈਨਾ ਦੇ ਵਰਕਰਾਂ ਦੇ ਰੂਪ ਵਿਚ ਹੋਈ ਹੈ। ਗੁਰੂ ਘਰ ਦੇ ਸਾਹਮਣੇ ਲਗਭਗ ਅੱਧਾ ਘੰਟਾ ਹਫੜਾ-ਦਫੜੀ ਦੀ ਸਥਿਤੀ ਬਣੀ ਰਹੀ। ਦੱਸਿਆ ਜਾ ਰਿਹਾ ਹੈ ਕਿ ਰਾਕੇਸ਼ ਟਿਕੈਤ ਗੁਰੂ ਘਰ ਵਿੱਚ ਦਰਸ਼ਨ ਕਰਕੇ ਪਰਤ ਰਹੇ ਸਨ। ਇਸੇ ਦੌਰਾਨ ਦੇਵ ਸੈਨਾ ਦੇ ਵਰਕਰ ਉਨ੍ਹਾਂ ਖ਼ਿਲਾਫ਼ ਨਾਅਰੇਬਾਜ਼ੀ ਕਰਨ ਲੱਗ ਪਏ। ਉਨ੍ਹਾਂ ਨੇ ਟਿਕੈਤ ਦੀ ਗੱਡੀ ’ਤੇ ਪੱਥਰ ਵੀ ਮਾਰੇ। ਪੁਲਿਸ ਨੇ ਮੌਕੇ ’ਤੇ ਪੁੱਜ ਕੇ ਸਥਿਤੀ ਨੂੰ ਕਾਬੂ ਕਰਦੇ ਹੋਏ ਦੇਵ ਸੈਨਾ ਦੇ ਇਕ ਮੈਂਬਰ ਅਵਿਨਾਸ਼ ਮਹਾਂਤੀ ਨੂੰ ਗ੍ਰਿਫ਼ਤਾਰ ਕਰ ਲਿਆ।