ਕਿੰਗ ਚਾਰਲਸ ਅਤੇ ਪਤਨੀ ਕੈਮਿਲਾ ’ਤੇ ਸ਼ਖ਼ਸ ਨੇ ਸੁੱਟਿਆ ਅੰਡਾ

ਲੰਡਨ, 10 ਨਵੰਬਰ, ਹ.ਬ. : ਕਿੰਗ ਚਾਰਲਸ ਅਤੇ ਉਨ੍ਹਾਂ ਦੀ ਪਤਨੀ ਕੈਮਿਲਾ ’ਤੇ ਅੰਡਾ ਸੁੱਟਣ ਦੇ ਮਾਮਲੇ ਵਿਚ ਪੁਲਿਸ ਨੇ ਇੱਕ ਸ਼ਖ਼ਸ ਨੂੰ ਗ੍ਰਿਫਤਾਰ ਕੀਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਕਿੰਗ ਚਾਰਲਸ ਅਤੇ ਉਨ੍ਹਾਂ ਦੀ ਪਤਨੀ ਉਤਰੀ ਇੰਗਲੈਂਡ ਦੇ ਯਾਰਕ ਸ਼ਹਿਰ ਵਿਚ ਇੱਕ ਸਮਾਰੋਹ ਵਿਚ ਸ਼ਾਮਲ ਹੋਣ ਪੁੱਜੇ ਸੀ। ਇਸੇ ਦੌਰਾਨ ਭੀੜ ਵਿਚ ਮੌਜੂਦ ਇੱਕ ਸ਼ਖ਼ਸ ਨੇ ਉਨ੍ਹਾਂ ਵੱਲ ਅੰਡਾ ਸੁੱਟਿਆ।

Video Ad
Video Ad