ਕੁਰੂਕਸ਼ੇਤਰ ਵਿਚ ਮਿਲਿਆ ਆਰਡੀਐਕਸ

15 ਅਗਸਤ ਤੋਂ ਪਹਿਲਾਂ ਕਰਨਾ ਸੀ ਧਮਾਕਾ, ਡਰੋਨ ਰਾਹੀਂ ਆਇਆ ਸੀ ਵਿਸਫੋਟਕ
ਤਰਨਤਾਰਨ ਤੋਂ ਸ਼ਮਸ਼ੇਰ ਸਿੰਘ ਨੂੰ ਕੀਤਾ ਗ੍ਰਿਫਤਾਰ
ਸ਼ਾਹਬਾਦ, 5 ਅਗਸਤ, ਹ.ਬ. : 15 ਅਗਸਤ ਤੋਂ ਪਹਿਲਾਂ ਧਮਾਕੇ ਦੀ ਸਾਜਿਸ਼ ਦਾ ਅੰਬਾਲਾ ਐਸਟੀਐਫ ਨੇ ਪਰਦਾਫਾਸ਼ ਕਰ ਦਿੱਤਾ। ਐਸਟੀਐਫ ਨੇ ਸ਼ਾਹਬਾਦ-ਅੰਬਾਲਾ ਜੀਟੀ ਰੋਡ ’ਤੇ ਮਿਰਚੀ ਹੋਟਲ ਦੇ ਕੋਲ ਖੇਤਾਂ ਤੋਂ ਇੱਕ ਕਿਲੋ 300 ਗਰਾਮ ਆਰਡੀਐਕਸ ਬਰਾਮਦ ਕੀਤਾ ਹੈ। ਪੰਜਾਬ ਦੇ ਇੱਕ ਨੌਜਵਾਨ ਦੀ ਨਿਸ਼ਾਨਦੇਹੀ ’ਤੇ ਇਹ ਆਰਡੀਐਕਸ ਬਰਾਮਦ ਹੋਇਆ।
ਇਸ ਦਾ ਪਤਾ ਚਲਦੇ ਹੀ ਪੁਲਿਸ ਦੇ ਸੀਨੀਅਰ ਅਧਿਕਾਰੀ ਵੀ ਸ਼ਾਹਬਾਦ ਪੁੱਜ ਗਏ। ਦੇਰ ਰਾਤ ਤੱਕ ਪੁਲਿਸ ਬੰਦ ਕਮਰੇ ਵਿਚ ਕਾਰਵਾਈ ਵਿਚ ਲੱਗੀ ਸੀ। ਦੱਸਿਆ ਜਾ ਰਿਹਾ ਕਿ ਐਸਟੀਐਫ ਨੇ ਖੁਫੀਆ ਇਨਪੁਟ ਦੇ ਆਧਾਰ ਤੇ ਪੰਜਾਬ ਦੇ ਤਰਨਤਾਰਨ ਤੋਂ ਸ਼ਮਸ਼ੇਰ ਸਿੰਘ ਨਾਂ ਦੇ ਨੌਜਵਾਨ ਨੂੰ ਫੜਿਆ ਸੀ। ਉਸ ਕੋਲੋਂ ਪਤਾ ਚਲਿਆ ਕਿ ਹੋਟਲ ਮਿਰਚੀ ਦੇ ਕੋਲ ਖੇਤਾਂ ਵਿਚ ਆਰਡੀਐਕਸ ਲੁਕਾਇਆ ਹੋਇਆ। ਇਸ ’ਤੇ ਅੰਬਾਲਾ ਐਸਟੀਐਫ ਇੰਚਾਰਜ ਡੀਐਸਪੀ ਅਮਨ ਕੁਮਾਰ ਦੀ ਟੀਮ ਸ਼ਮਸ਼ੇਰ ਨੂੰ ਲੈ ਕੇ ਸ਼ਾਮ ਕਰੀਬ ਸਵਾ ਪੰਜ ਵਜੇ ਮੌਕੇ ’ਤੇ ਪਹੁੰਚੀ। ਇੱਥੇ ਨੌਜਵਾਨ ਦੀ ਨਿਸ਼ਾਨਦੇਹੀ ’ਤੇ ਦਰੱਖਤ ਦੇ ਥੱਲੇ ਲੁਕਾ ਕੇ ਆਰਡੀਐਕਸ ਨੂੰ ਬਰਾਮਦ ਕੀਤਾ।

Video Ad
Video Ad