ਕੁਲਦੀਪ ਕੌਰ ਟੌਹੜਾ ਨਾਲ ਡੇਢ ਕਰੋੜ ਦੀ ਵੱਜੀ ਠੱਗੀ, ਕੇਸ ਦਰਜ

ਪਟਿਆਲਾ, 20 ਮਾਰਚ, ਹ.ਬ. : ਪੰਥ ਰਤਨ ਅਤੇ ਐਸਜੀਪੀਸੀ ਦੇ ਸਾਬਕਾ ਪ੍ਰਧਾਨ ਗੁਰਚਰਨ ਸਿੰਘ ਟੌਹੜਾ ਦੀ ਧੀ ਅਤੇ ਐਸਜੀਪੀਸੀ ਮੈਂਬਰ ਕੁਲਦੀਪ ਕੌਰ ਟੌਹੜਾ ਦੇ ਨਾਲ ਕੁਝ ਲੋਕਾਂ ਨੇ ਉਨ੍ਹਾਂ ਦੇ ਮਾਤਾ ਪਿਤਾ ਦੇ ਸ਼ੇਅਰ ਰੀਨਿਊ ਕਰਨ ਦੇ ਨਾਂ ’ਤੇ ਡੇਢ ਕਰੋੜ ਦੀ ਠੱਗੀ ਕਰ ਲਈ। ਕਈ ਕਿਸ਼ਤਾਂ ਵਿਚ ਕਰੋੜਾਂ ਰੁਪਏ ਠੱਗੀ ਦੀ ਸ਼ਿਕਾਇਤ ਉਨ੍ਹਾਂ ਦੇ ਬੇਟੇ ਹਰਿੰਦਰਪਾਲ ਟੌਹੜਾ ਨਿਵਾਸੀ ਹੀਰਾ ਨਗਰ ਨੇ ਪੁਲਿਸ ਨੂੰ ਦਿੱਤੀ। ਸ਼ਿਕਾਇਤ ਵਿਚ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਮਾਂ ਦੇ ਨਾਲ ਸਾਈਬਰ ਠੱਗਾਂ ਨੇ 1 ਕਰੋੜ 53 ਲੱਖ 85 ਹਜ਼ਾਰ 142 ਰੁਪਏ ਦੀ ਠੱਗੀ ਕੀਤੀ ਹੈ। ਪੁਲਿਸ ਨੇ ਬੈਂਕ ਖਾਤਿਆਂ ਦੀ ਡਿਟੇਲ ਖੰਗਾਲਣ ਤੋਂ ਬਾਅਦ ਫੋਨ ਕਰਨ ਵਾਲੇ 15 ਤੋਂ ਜ਼ਿਆਦਾ ਲੋਕਾਂ ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਹਰਿੰਦਰ ਨੇ ਦੱਸਿਆ ਕਿ 2017 ਵਿਚ ਉਨ੍ਹਾਂ ਦੀ ਮਾਤਾ ਦੇ ਕੋਲ ਕਿਸੇ ਅਣਜਾਣ ਨੰਬਰ ਤੋਂ ਫੋਨ ਆਇਆ ਅਤੇ ਕਿਹਾ ਕਿ ਉਨ੍ਹਾਂ ਦੇ ਮਾਪਿਆਂ ਦੇ ਅਲੱਗ-ਅਲੱਗ ਕੰਪਨੀਆਂ ਵਿਚ ਕਰੋੜਾਂ ਰੁਪਏ ਦੇ ਸ਼ੇਅਰਾਂ ਦਾ ਪੈਸਾ ਉਨ੍ਹਾਂ ਦੇ ਖਾਤੇ ਵਿਚ ਪਵਾਉਣਗੇ। ਇਨ੍ਹਾਂ ਰੀਨਿਊ ਕਰਨ ਦਾ ਝਾਂਸਾ ਦੇ ਕੇ ਠੱਗ ਦੋ-ਦੋ ਲੱਖ ਰੁਪਏ ਅਪਣੇ ਅਕਾਊਂਟ ਵਿਚ ਪਵਾ ਕੇ ਠੱਗੀ ਕਰਦੇ ਰਹੇ। ਸਿਵਲ ਲਾਈਨ ਪੁਲਿਸ ਨੇ 13 ਬੈਂਕ ਅਕਾਊਂਟ ਧਾਰਕਾਂ ਅਤੇ ਦੋ ਮੋਬਾਈਲ ਨੰਬਰ ਚਲਾਉਣ ਵਾਲਿਆਂ ਤੋਂ ਇਲਾਵਾ ਅਣਜਾਣ ਵਿਅਕਤੀਆਂ ਦੇ ਖ਼ਿਲਾਫ਼ ਜਾਂਚ ਸ਼ੁਰੂ ਕੀਤੀ ਹੈ।

Video Ad
Video Ad