ਕੁਲਦੀਪ ਧਾਲੀਵਾਲ ਦੇ ਭਰੋਸੇ ਮਗਰੋਂ ਡੱਲੇਵਾਲ ਨੇ ਮਰਨ ਵਰਤ ਤੋੜਿਆ

ਫਰੀਦਕੋਟ, 25 ਨਵੰਬਰ, ਹ.ਬ. : ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਨੇ ਫਰੀਦਕੋਟ ਸਣੇ ਪੰਜਾਬ ਵਿਚ ਛੇ ਥਾਵਾਂ ’ਤੇ ਪੱਕਾ ਮੋਰਚਾ ਲਗਾ ਰੱਖਿਆ ਹੈ। ਫਰੀਦਕੋਟ ਵਿਚ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲਾ ਛੇ ਦਿਨ ਤੋਂ ਮਰਨ ਵਰਤ ’ਤੇ ਬੈਠੇ ਸੀ। ਬੀਤੇ ਦਿਨ ਫਰੀਦਕੋਟ ਪੁੱਜੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪਿੰਡ ਟਹਿਣਾ ਵਿਚ ਪੁੱਜ ਕੇ ਡੱਲੇਵਾਲਾ ਨੂੰ ਜੂਸ ਪਿਲਾ ਕੇ ਉਨ੍ਹਾਂ ਦਾ ਮਰਨ ਵਰਤ ਖਤਮ ਕਰਵਾਇਆ। ਧਾਲੀਵਾਲ ਨੇ ਸੰਯੁਕਤ ਕਿਸਾਨ ਮੋਰਚੇ ਦੇ ਨੇਤਾਵਾਂ ਦੇ ਨਾਲ ਬੈਠਕ ਕਰਕੇ ਮੰਗਾਂ ’ਤੇ ਸਹਿਮਤੀ ਜਤਾਈ। ਕਿਸਾਨਾਂ ਦੇ ਨਾਲ ਕਰੀਬ ਡੇਢ ਘੰਟੇ ਤੱਕ ਬੈਠਕ ਚੱਲੀ। ਕੁਝ ਮੰਗਾਂ ਨੂੰ ਲੈ ਕੇ ਸਰਕਾਰ ਨੇ 16 ਦਸੰਬਰ ਨੂੰ ਕਿਸਾਨ ਸੰਗਠਨਾਂ ਦੇ ਨਾਲ ਚੰਡੀਗੜ੍ਹ ਵਿਚ ਬੈਠਕ ਵੀ ਬੁਲਾ ਲਈ ਹੈ। ਕਿਸਾਨ ਸੰਗਠਨਾਂ ਦੀ ਮੰਗ ਦੇ ਅਨੁਸਾਰ ਕੈਬਨਿਟ ਮੰਤਰੀ ਨੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕਿਸਾਨਾਂ ਕੋਲ ਉਨ੍ਹਾਂ ਦੇ ਬਿਆਨ ਲਈ ਖੇਦ ਵੀ ਜਤਾਇਆ।

Video Ad
Video Ad