Home ਤਾਜ਼ਾ ਖਬਰਾਂ ਕੁਵੈਤ ’ਚ ਵਸੇ ਪੰਜਾਬੀ ਨੇ ਚਚੇਰੇ ਭਰਾ ਨੂੰ ਮਾਰਨ ਦੀ ਦਿੱਤੀ ਸੁਪਾਰੀ

ਕੁਵੈਤ ’ਚ ਵਸੇ ਪੰਜਾਬੀ ਨੇ ਚਚੇਰੇ ਭਰਾ ਨੂੰ ਮਾਰਨ ਦੀ ਦਿੱਤੀ ਸੁਪਾਰੀ

0
ਕੁਵੈਤ ’ਚ ਵਸੇ ਪੰਜਾਬੀ ਨੇ ਚਚੇਰੇ ਭਰਾ ਨੂੰ ਮਾਰਨ ਦੀ ਦਿੱਤੀ ਸੁਪਾਰੀ

ਸੁਪਾਰੀ ਲੈਣ ਵਾਲੇ ਦੋਵੇਂ ਜਣੇ ਗ੍ਰਿਫਤਾਰ
ਸਮਰਾਲਾ, 11 ਫ਼ਰਵਰੀ, ਹ.ਬ. : ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਵਿਚ ਸਮਰਾਲਾ ਤੋਂ ਪੁਲਿਸ ਨੇ ਦੋ ਕੰਟਰੈਕਟ ਕਿਲਰਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਦੇ ਅਨੁਸਾਰ ਕੁਵੈਤ ਵਿਚ ਵਸੇ ਪੰਜਾਬ ਦੇ ਇੱਕ ਵਿਅਕਤੀ ਨੇ ਪਿੰਡ ਬੱਧਨੀ ਕਲਾਂ ਵਿਚ ਅਪਣੇ ਚਚੇਰੇ ਭਰਾ ਦੀ ਹੱਤਿਆ ਦੇ ਲਈ ਬਦਮਾਸ਼ਾਂ ਨੂੰ ਸੁਪਾਰੀ ਦਿੱਤੀ ਸੀ।
ਥਾਣਾ ਸਮਰਾਲਾ ਦੀ ਪੁਲਿਸ ਨੇ ਦੋ ਸ਼ਾਰਪ ਸ਼ੂਟਰਾਂ ਨੂੰ ਹਥਿਆਰਾਂ ਸਣੇ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਡੀਐਸਪੀ ਵਰਿਆਮ ਸਿੰਘ ਤੇ ਥਾਣਾ ਮੁਖੀ ਭਿੰਦਰ ਸਿੰਘ ਨੇ ਪ੍ਰੈਸ ਕਾਨਫਰੰਸ ਵਿਚ ਦੱਸਿਆ ਕਿ ਨਾਕਾਬੰਦੀ ਦੌਰਾਨ ਕਾਬੂ ਕੀਤੇ ਗਏ ਸ਼ਾਪਰ ਸ਼ੂਟਰਾਂ ਦੀ ਪਛਾਣ ਗੁਰਚਰਨ ਸਿੰਘ ਉਰਫ ਨਿੱਕਾ ਪੁੱਤਰ ਬੂਟਾ ਸਿੰਘ ਵਾਸੀ ਪਿੰਡ ਪੱਤਲੀ ਥਾਣਾ ਤਲਵੰਡੀ ਭਾਈ ਜਜ਼ਲ੍ਹਾ ਫਿਰੋਜਪੁਰ ਅਤੇ ਕੁਲਵੰਤ ਸਿੰਘ ਉਰਫ ਕੰਤਾ ਪੁੱਤਰ ਮੱਘਰ ਸਿੰਘ ਵਾਸੀ ਲੰਢੇ ਕੇ ਥਾਣਾ ਸਿਟੀ 1 ਮੋਗਾ ਵਜੋਂ ਹੋਈ ਹੈ। ਮੁਲਜ਼ਮਾਂ ਕੋਲੋਂ ਬਿਨਾਂ ਲਾਇਸੰਸ ਤੋਂ 30 ਬੋਰ ਦਾ ਪਿਸਟਲ ਤੇ 8 ਅਣਚੱਲੇ ਕਾਰਤੂਸ ਬਰਾਮਦ ਹੋਏ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਦੋਨੋ ਸ਼ਾਰਪ ਸ਼ੂਟਰਾਂ ਤੇ ਪਹਿਲਾਂ ਵੀ ਫਾਇਰਿੰਗ ਕਰਨ ਦੇ ਪਰਚੇ ਦਰਜ ਹਨ ਤੇ ਪਿਛਲੇ ਰਿਕਾਰਡ ਬਾਰੇ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਪੁਲਿਸ ਨੁੂੰ ਦੱਸਿਆ ਕਿ ਪਿੰਡ ਬੱਧਨੀ ਕਲਾਂ ਦੇ ਏਕਮ ਸਿੰਘ ਨੇ ਅਪਣੇ ਚਾਚੇ ਦੇ ਮੁੰਡੇ ਗਜਨੀ ਦੀ ਹੱਤਿਆ ਲਈ ਉਨ੍ਹਾਂ ਸੁਪਾਰੀ ਦਿੱਤੀ ਸੀ। ਮੁਲਜ਼ਮਾਂ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਨੇ ਪੀੜਤ ਨੂੰ ਨਿਸ਼ਾਨਾ ਬਣਾ ਕੇ ਗੋਲੀਆਂ ਚਲਾਈਆਂ ਲੇਕਿਨ ਉਹ ਬਚ ਗਿਆ। ਇਸ ਮਾਮਲੇ ਵਿਚ ਮੋਗਾ ਪੁਲਿਸ ਨੇ ਮਾਮਲਾ ਦਰਜ ਕੀਤਾ ਸੀ।
ਡੀਐਸਪੀ ਨੇ ਕਿਹਾ ਕਿ ਏਕਮ ਸਿੰਘ ਨੇ ਮੁਲਜ਼ਮਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਕੁਵੈਤ ਵਿਚ ਨੌਕਰੀ ਲੱਭਣ ਵਿਚ ਉਨ੍ਹਾਂ ਦੀ ਮਦਦ ਕਰੇਗਾ ਅਤੇ ਉਨ੍ਹਾਂ ਦਾ ਹਵਾਈ ਕਿਰਾਇਆ ਵੀ ਦੇਵੇਗਾ।