Home ਭਾਰਤ ਕੁਸ਼ਤੀ ਦੇ ਫ਼ਾਈਨਲ ਮੁਕਾਬਲੇ ‘ਚ ਹਾਰਨ ਮਗਰੋਂ ਬਬੀਤਾ ਫ਼ੋਗਾਟ ਦੀ ਭੈਣ ਨੇ ਕੀਤੀ ਖੁਦਕੁਸ਼ੀ

ਕੁਸ਼ਤੀ ਦੇ ਫ਼ਾਈਨਲ ਮੁਕਾਬਲੇ ‘ਚ ਹਾਰਨ ਮਗਰੋਂ ਬਬੀਤਾ ਫ਼ੋਗਾਟ ਦੀ ਭੈਣ ਨੇ ਕੀਤੀ ਖੁਦਕੁਸ਼ੀ

0
ਕੁਸ਼ਤੀ ਦੇ ਫ਼ਾਈਨਲ ਮੁਕਾਬਲੇ ‘ਚ ਹਾਰਨ ਮਗਰੋਂ ਬਬੀਤਾ ਫ਼ੋਗਾਟ ਦੀ ਭੈਣ ਨੇ ਕੀਤੀ ਖੁਦਕੁਸ਼ੀ

ਨਵੀਂ ਦਿੱਲੀ, 17 ਮਾਰਚ (ਹਮਦਰਦ ਨਿਊਜ਼ ਸਰਵਿਸ) : ਖੇਡ ਜਗਤ ‘ਚੋਂ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਕੁਸ਼ਤੀ ਦਾ ਫ਼ਾਈਨਲ ਮੁਕਾਬਲੇ ਹਾਰਨ ਮਗਰੋਂ ਭਾਰਤੀ ਮਹਿਲਾ ਪਹਿਲਵਾਨ ਰਿਤਿਕਾ ਨੇ ਖੁਦਕੁਸ਼ੀ ਕਰ ਲਈ। ਰਿਤਿਕਾ ਬਬੀਤਾ ਫ਼ੋਗਾਟ ਦੀ ਮਮੇਰੀ ਭੈਣ ਸੀ। ਉਸ ਨੇ ਬੀਤੀ ਸੋਮਵਾਰ ਰਾਤ ਨੂੰ ਪਿੰਡ ਬਲਾਲੀ ‘ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲਿਸ ਨੇ ਪੋਸਟਮਾਰਟਮ ਕਰਾਉਣ ਤੋਂ ਬਾਅਦ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਹੈ। ਮ੍ਰਿਤਕਾ ਕਈ ਸਾਲਾਂ ਤੋਂ ਮਹਾਬੀਰ ਪਹਿਲਵਾਨ ਦੇ ਘਰ ‘ਚ ਵੀ ਕੁਸ਼ਤੀ ਦਾ ਅਭਿਆਸ ਕਰ ਰਹੀ ਸੀ।
ਦੱਸਣਯੋਗ ਹੈ ਕਿ ਰਾਜਸਥਾਨ ਦੇ ਝੰਝਨੂੰ ਜ਼ਿਲ੍ਹੇ ਦੇ ਪਿੰਡ ਜੈਤਪੁਰ ਦੀ ਵਾਸੀ 17 ਸਾਲਾ ਰਿਤਿਕਾ ਆਪਣੇ ਫੁੱਫੜ ਦਰੋਣਾਚਾਰੀਆ ਐਵਾਰਡੀ ਮਹਾਬੀਰ ਪਹਿਲਵਾਨ ਦੇ ਪਿੰਡ ਬਲਾਲੀ ਸਥਿੱਤ ਕੁਸ਼ਤੀ ਅਕੈਡਮੀ ‘ਚ ਅਭਿਆਸ ਕਰਦੀ ਸੀ। ਰਿਤਿਕਾ ਨੇ ਪਿਛਲੇ ਦਿਨੀਂ ਭਰਤਪੁਰ ਦੇ ਲੋਹਾਗੜ੍ਹ ਸਟੇਡੀਅਮ ‘ਚ ਆਯੋਜਿਤ ਸੂਬਾ ਪੱਧਰੀ ਸਬ-ਜੂਨੀਅਰ, ਜੂਨੀਅਰ ਮਹਿਲਾ ਅਤੇ ਪੁਰਸ਼ ਕੁਸ਼ਤੀ ਮੁਕਾਬਲੇ ‘ਚ ਹਿੱਸਾ ਲਿਆ ਸੀ। ਇਸ ਦੌਰਾਨ ਹੋਏ ਫ਼ਾਈਨਲ ਮੁਕਾਬਲੇ ‘ਚ ਰਿਤਿਕਾ ਇਕ ਅੰਕ ਤੋਂ ਹਾਰ ਗਈ ਸੀ।
ਮੁਕਾਬਲੇ ‘ਚ ਮਿਲੀ ਹਾਰ ਤੋਂ ਬਾਅਦ ਰਿਤਿਕਾ ਸਦਮੇ ‘ਚ ਸੀ, ਜਿਸ ਤੋਂ ਬਾਅਦ ਉਸ ਨੇ 15 ਮਾਰਚ ਨੂੰ ਰਾਤ ਕਰੀਬ 11 ਵਜੇ ਮਹਾਬੀਰ ਫੋਗਾਟ ਦੇ ਪਿੰਡ ਬਲਾਲੀ ਸਥਿੱਤ ਮਕਾਨ ਦੇ ਕਮਰੇ ‘ਚ ਪੱਖੇ ਨਾਲ ਚੁੰਨੀ ਦਾ ਫਾਹਾ ਲਾ ਕੇ ਆਪਣੀ ਜਾਨ ਦੇ ਦਿੱਤੀ। ਇਸ ਬਾਰੇ ਮ੍ਰਿਤਕਾ ਪਹਿਲਵਾਨ ਦੇ ਮਮੇਰੇ ਭਰਾ ਹਰਵਿੰਦਰ ਫ਼ੋਗਾਟ ਨੇ ਦੱਸਿਆ ਕਿ ਸੂਬਾ ਪੱਧਰੀ ਕੁਸ਼ਤੀ ਮੁਕਾਬਲੇ ‘ਚ ਹਾਰਨਾ ਵੱਡੀ ਗੱਲ ਨਹੀਂ ਹੈ। ਪਤਾ ਨਹੀਂ ਕਿਉਂ ਰਿਤਿਕਾ ਨੇ ਇਹ ਗੱਲ ਆਪਣੇ ਦਿਲ ਨਾਲ ਲਗਾ ਲਈ ਅਤੇ ਅਜਿਹਾ ਕਦਮ ਚੁੱਕਿਆ।