Home ਅਮਰੀਕਾ ਕੁੜੀਆਂ ਦੇ ਹੋਸਟਲ ਵਿਚ ਅੱਗ ਲੱਗਣ ਕਾਰਨ 20 ਮੌਤਾਂ

ਕੁੜੀਆਂ ਦੇ ਹੋਸਟਲ ਵਿਚ ਅੱਗ ਲੱਗਣ ਕਾਰਨ 20 ਮੌਤਾਂ

0

ਦੱਖਣੀ ਅਮਰੀਕਾ ਦੇ ਮੁਲਕ ਗਾਏਆਨਾ ਵਿਚ ਵਾਪਰੀ ਤਰਾਸਦੀ

ਜਾਰਜਟਾਊਨ, 22 ਮਈ (ਵਿਸ਼ੇਸ਼ ਪ੍ਰਤੀਨਿਧ) : ਦੱਖਣੀ ਅਮਰੀਕਾ ਦੇ ਮੁਲਕ ਗਾਏਆਨਾ ਵਿਚ ਇਕ ਸਕੂਲ ਦੇ ਹੋਸਟਲ ਵਿਚ ਅੱਗ ਲੱਗਣ ਕਾਰਨ 20 ਕੁੜੀਆਂ ਦੀ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਅੱਗ ਐਤਵਾਰ ਰਾਤ ਲੱਗੀ ਜਦੋਂ ਬੱਚੇ ਸੌਂ ਰਹੇ ਸਨ ਅਤੇ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ। ਰਾਸ਼ਟਰਪਤੀ ਇਰਫ਼ਾਨ ਅਲੀ ਵੱਲੋਂ ਬੱਚਿਆਂ ਦੇ ਹੋਸਟਲ ਵਿਚ ਵਾਪਰੀ ਤਰਾਸਦੀ ਨੂੰ ਦਰਦਨਾਕ ਅਤੇ ਦਿਲ ਕੰਬਾਊ ਘਟਨਾ ਕਰਾਰ ਦਿਤਾ ਗਿਆ ਹੈ। ਅੱਗ ਲੱਗਣ ਦੇ ਕਾਰਨਾਂ ਬਾਰੇ ਫ਼ਿਲਹਾਲ ਪਤਾ ਨਹੀਂ ਲੱਗ ਸਕਿਆ ਪਰ ਦਰਜਨਾਂ ਜ਼ਖ਼ਮੀਆਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ ਅਤੇ ਮਰਨ ਵਾਲਿਆਂ ਦੀ ਗਿਣਤੀ ਹੋਰ ਵਧ ਸਕਦੀ ਹੈ।