Home ਤਾਜ਼ਾ ਖਬਰਾਂ ਕੁੱਖ ਅਤੇ ਰੁੱਖ ਬਚਾਉਣ ਦਾ ਸੰਦੇਸ਼ ਦੇਣ ਲਈ ਮਨਾਈ ਤੀਜ

ਕੁੱਖ ਅਤੇ ਰੁੱਖ ਬਚਾਉਣ ਦਾ ਸੰਦੇਸ਼ ਦੇਣ ਲਈ ਮਨਾਈ ਤੀਜ

0
ਕੁੱਖ ਅਤੇ ਰੁੱਖ ਬਚਾਉਣ ਦਾ ਸੰਦੇਸ਼ ਦੇਣ ਲਈ ਮਨਾਈ ਤੀਜ

ਭਗਵੰਤ ਮਾਨ ਦੀ ਪਤਨੀ ਨੇ ਬੋਲੀਆਂ ਪਾ ਕੇ ਪਾਇਆ ਗਿੱਧਾ
ਸੰਗਰੂਰ, 8 ਅਗਸਤ, ਹ.ਬ. : ਕੁੱਖ ਅਤੇ ਰੁਖ ਨੂੰ ਬਚਾਉਣ ਦਾ ਹੋਕਾ ਹਮੇਸ਼ਾ ਦਿੱਤਾ ਜਾਂਦਾ ਹੈ ਕਿਉਕਿ ਰੁੱਖ ਨਾਲ ਸਾਨੂੰ ਛਾਂ ਦਾ ਨਿੱਘ ਮਿਲ ਸਕੇਗਾ ਤੇ ਕੁੱਖ ਤੋਂ ਜ਼ਿਕਰ ਧੀ ਦਾ ਕੀਤਾ ਜਾਦਾਂ ਤੇ ਕਿਹਾ ਜਾਂਦਾ ਜੇ ਧੀਆਂ ਨੇ ਤਾਂ ਹੀ ਤੀਆਂ ਨੇ, ਤੀਆਂ ਦਾ ਤਿਉਹਾਰ ਵੀ ਧੀਆਂ ਦੇ ਨਾਲ ਯਾਨੀ ਕਿ ਕੁੜੀਆਂ ਦੇ ਨਾਲ ਹੀ ਸੋਭਦੇ ਨੇ,ਸਾਉਣ ਦਾ ਮਹੀਨਾ ਚਲ ਰਿਹਾ, ਹਰ ਪਾਸੇ ਤੀਆਂ ਦੇ ਤਿਉਹਾਰ ਦੀਆਂ ਰੌਣਕਾਂ ਲੱਗੀਆਂ ਹੋਈਆਂ ਨੇ , ਗੱਲ ਸੰਗਰੂਰ ਦੀ ਕੀਤੀ ਜਾਵੇ ਤਾਂ ਉਥੇ ਵੀ ਪੁਲਿਸ ਪ੍ਰਸ਼ਾਸ਼ਨ ਨੇ ਇੱਕ ਖ਼ਾਸ ਸੰਦੇਸ਼ ਦੇਣ ਲਈ ਤੀਆਂ ਦਾ ਤਿਉਹਾਰ ਮਨਾਇਆ, ਜਿਸ ਵਿਚ ਸੀਐਮ ਮਾਨ ਦੀ ਪਤਨੀ ਖ਼ਾਸ ਤੌਰ ਤੇ ਪੁੱਜੀ, ਡਾ . ਗੁਰਪ੍ਰੀਤ ਕੌਰ ਨੇ ਵੀ ਜੰਮ ਕੇ ਗਿੱਧਾ ਪਾਇਆ ਤੇ ਤੀਆਂ ਦੇ ਤਿਉਹਾਰ ਨੂੰ ਚਾਰ ਚੰਨ੍ਹ ਲਗਾ ਦਿੱਤੇ। ਇਸ ਮੌਕੇ ਭਗਵੰਤ ਮਾਨ ਦੀ ਪਤਨੀ ਸਣੇ ਉਨ੍ਹਾਂ ਨਾਲ ਸੀਐਮ ਮਾਨ ਦੀ ਭੈਣ ਵੀ ਪੁੱਜੀ। ਇਸ ਵਿਚ ਪੁਲਿਸ ਅਤੇ ਪ੍ਰਸ਼ਾਸਨਕ ਅਫ਼ਸਰਾਂ ਦੀ ਪਤਨੀਆਂ ਨੇ ਹਿੱਸਾ ਲਿਆ। ਪ੍ਰੋਗਰਾਮ ਵਿਚ ਸੀਐਮ ਦੀ ਪਤਨੀ ਅਤੇ ਭੈਣ ਦਾ ਫੁਲਕਾਰੀ ਨਾਲ ਸੁਆਗਤ ਕੀਤਾ ਗਿਆ। ਸਾਰੀ ਮਹਿਲਾਵਾਂ ਪੰਜਾਬੀ ਪਹਿਰਾਵੇ ਵਿਚ ਪ੍ਰੋਗਰਾਮ ਵਿਚ ਪੁੱਜੀਆਂ। ਇਸ ਦੌਰਾਨ ਗਿੱਧਾ ਪਾਇਆ ਗਿਆ ਤੇ ਪੰਜਾਬੀ ਬੋਲੀਆਂ ਪਾਈਆਂ ਗਈਆਂ। ਸਾਰੀਆਂ ਹੀ ਔਰਤਾਂ ਪੰਜਾਬੀ ਗੀਤਾਂ ’ਤੇ ਨੱਚੀਆਂ।