ਕੇਂਦਰੀ ਪੰਜਾਬੀ ਲੇਖਕ ਸਭਾ ਦੀ ਜ਼ੂਮ ਮੀਟਿੰਗ  ਨਾਰੀ ਦਿਵਸ ਨੂੰ ਸਮਰਪਿਤ

ਸਰ੍ਹੀ –(ਰੂਪਿੰਦਰ ਖਹਿਰਾ ਰੂਪੀ) ਕੇਂਦਰੀ  ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਦੀ ਜ਼ੂਮ ਮੀਟਿੰਗ 13 ਮਾਰਚ,2021 ਸ਼ਨਿੱਚਰਵਾਰ ਬਾਅਦ ਦੁਪਹਿਰ 12:30 ਵਜੇ ਹੋਈ ।ਇਹ ਸਮਾਗਮ ਨਾਰੀ ਦਿਵਸ ਨੂੰ ਸਮਰਪਿਤ ਰਿਹਾ । ਇਸ ਮੌਕੇ ਮਸ਼ਹੂਰ ਗੀਤਕਾਰ ਸ਼ਮਸ਼ੇਰ  ਸੰਧੂ ਨੇ ਮੁੱਖ ਮਹਿਮਾਨ ਵਜੋਂ ਭਾਰਤ ਤੋਂ ਸ਼ਿਰਕਤ ਕੀਤੀ । ਸ਼ੋਕ ਮਤਿਆਂ ਵਿੱਚ ਕਿਸਾਨ ਅੰਦੋਲਨ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ।  ਸਭਾ  ਨਾਲ ਲੰਮੇ ਸਮੇਂ ਤੋ ਜੁੜੀ ਕਵਿਤੱਰੀ ਬਰਜਿੰਦਰ ਢਿਲੋਂ ਦੇ ਬੇਟੇ ਸ਼ਾਨ ਢਿੱਲੋਂ ਦੀ ਅਚਾਨਕ ਮੌਤ ਤੇ ਸਭਾ ਗਹਿਰੇ ਦੁੱਖ ਦਾ ਗਪ੍ਰਗਟਾਵਾ ਕਰਦੀ ਹੈ । ਸਟੇਜ ਦੀ ਕਾਰਵਾਈ ਸਕਤੱਰ ਪਲਵਿੰਦਰ ਸਿੰਘ ਰੰਧਾਵਾ ਵੱਲੋਂ ਨਿਭਾਈ ਗਈ ।  ਮੀਟਿੰਗ ਦੀ ਪ੍ਰਧਾਨਗੀ ਸਭਾ ਦੇ ਪ੍ਰਧਾਨ ਪ੍ਰਿਤਪਾਲ ਗਿੱਲ ਵੱਲੋਂ ਕੀਤੀ ਗਈ।
ਆਰੰਭ ਵਿੱਚ ਸੁੱਚਾ ਸਿੰਘ ਕਲੇਰ  ਵੱਲੋਂ ਸਭਾ ਬਾਰੇ ਕੁਛ ਸ਼ਬਦ ਕਹੇ ਗਏ । ਪਲਵਿੰਦਰ ਸਿੰਘ ਰਿੰਧਾਵਾ ਵੱਲੋਂ ਨਾਰੀ ਦਿਵਸ ਬਾਰੇ ਜਾਣਕਾਰੀ ਦਿੱਤੀ ਗਈ । ਪ੍ਰਸਿੱਧ ਲੇਖਕ ਰਵਿੰਦਰ ਰਵੀ ਵੱਲੋਂ ਨਾਰੀ ਦਿਵਸ ਬਾਰੇ ਵਿਚਾਰ ਰੱਖੇ ਗਏ । ਭਾਰਤ ਤੋਂ ਕਵਿਤੱਰੀ ਡਾ: ਗੁਰਮਿੰਦਰ ਸਿੱਧੂ ਨੇ ਨਾਰੀ ਦਿਵਸ ਤੇ ਪ੍ਰਭਾਵਸ਼ਾਲੀ ਕਵਿਤਾ ਪੇਸ਼ ਕੀਤੀ । ਉਪਰੰਤ ਪ੍ਰਧਾਨ ਪ੍ਰਿਤਪਾਲ ਗਿੱਲ ਵੱਲੋਂ  ਮਹਿਮਾਨ ਸ਼ਮਸ਼ੇਰ ਸੰਧੂ ਦਾ ਸਵਾਗਤ ਕੀਤਾ ਗਿਆ । ਕੁਲਦੀਪ ਗਿੱਲ ਵੱਲੋਂ ਸ਼ਮੇਸ਼ਰ  ਸੰਧੂ ਦੀ ਪੁਸਤਕ ਅਤੇ ਲਿਖੇ ਗੀਤਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ । ਗੀਤਕਾਰ ਸ਼ਮਸ਼ੇਰ ਸੰਧੂ ਭਾਰਤ ਤੋਂ ਜੁੜੇ ਅਤੇ ਆਪਣੇ ਗੀਤਾਂ ਦੇ ਸਫ਼ਰ ਬਾਰੇ ਸਰੋਤਿਆਂ ਨਾਲ ਦਿਲਚਸਪ ਜਾਣਕਾਰੀ ਸਾਂਝੀ ਕੀਤੀ,ਗਾਇਕ ਜਿਨ੍ਹਾਂ ਨੇ  ਉਨ੍ਹਾਂ ਦੇ ਗੀਤ ਗਾਏ ਉਨ੍ਹਾਂ ਦਾ ਵੀ ਜ਼ਿਕਰ ਕੀਤਾ । ਮੀਤ ਪ੍ਰਧਾਨ ਸੁਰਜੀਤ ਸਿੰਘ ਮਾਧੋਪੁਰੀ ਨੇ ਸ਼ਮਸ਼ੇਰ ਸੰਧੂ ਨੂੰ ਭਾਰਤ ਤੋਂ ਸੈਲ ਫ਼ੋਨ ਰਾਹੀਂ ਸ਼ਾਮਿਲ ਕੀਤਾ ਅਤੇ ਆਪਣੀ ਹਾਜ਼ਰੀ ਲਗਵਾਈ।
ਕਵੀ  ਦਰਬਾਰ ਜਾਰੀ ਰੱਖ ਦਿਆਂ ਰੂਪਿੰਦਰ ਖਹਿਰਾ ਰੂਪੀ ਨੇ “ਨਾਰੀ ਦਿਵਸ” ਤੇ ਆਪਣੀ ਰਚਨਾ ਤਰਨੰਮ ਵਿੱਚ ਪੇਸ਼ ਕੀਤੀ,ਹਰਜਿੰਦਰ ਸਿੰਘ ਚੀਮਾ ਗੀਤ),ਸਾਬਕਾ ਪ੍ਰਧਾਨ ਬਿਕੱਰ ਖੋਸਾ (ਗ਼ਜ਼ਲ),ਹਰਚੰਦ ਬਾਗੜੀ (ਨਾਰੀ ਦਿਵਸ ਤੇ ਕਵਿਤਾ),ਹਰਸ਼ਸਰਨ ਕੌਰ ਨਾਰੀ ਦਿਵਸ ਤੇ ਕਵਿਤਾ,ਗੁਰਮੀਤ ਸਿੱਧੂ ਖੂਬਸੂਰਤ ਗ਼ਜ਼ਲ,ਸੁੱਖੀ ਸਿੱਧੂ ਕਵਿਤਾ, ਸੁਰਜੀਤ ਕਲਸੀ ਨਾਰੀ ਦਿਵਸ ਤੇ ਕਵਿਤਾ,ਪਲਵਿੰਦਰ ਸਿੰਘ ਰੰਧਾਵਾ ਨੇ ਮਾਂ ਨੂੰ ਸਮਰਪਿਤ ਗੀਤ, ਇੰਦਰਜੀਤ ਧਾਮੀ ,ਇੰਦਰਪਾਲ ਸਿੰਘ ਸੰਧੂ,ਬਰਜਿੰਦਰ ਕੌਰ ਢਿੱਲੋਂ ,ਦਰਸ਼ਨ ਸਿੰਘ ਸੰਘਾ ,ਗੁਰਚਰਨ ਸਿੰਘ ਟਲੇਵਾਲ, ਸੰਤੋਖ ਮੰਡੇਰ ਖ਼ਾਸ ਤੌਰ ਤੇ ਸ਼ਾਮਿਲ ਹੋਏ । ਅੰਤ ਵਿੱਚ ਸਮਾਗਮ ਨੂੰ ਸਮੇਟਦਿਆਂ ਪ੍ਰਧਾਨਗੀ ਭਾਸ਼ਨ ਵਿੱਚ ਸਭਾ ਦੇ ਮੈਂਬਰ ਅਤੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ । ਮੀਟਿੰਗ ਦੀ ਰਿਪੋਰਟ ਰੂਪਿੰਦਰ ਖਹਿਰਾ ਵੱਲੋਂ ਤਿਆਰ ਕੀਤੀ ਗਈ ।

Video Ad
Video Ad