ਕੇਜਰੀਵਾਲ ਨੂੰ ਮਾਰਨ ਦੀ ਸਾਜਿਸ਼ ਰਚ ਰਹੀ ਬੀਜੇਪੀ : ਸਿਸੋਦੀਆ

ਨਵੀਂ ਦਿੱਲੀ, 25 ਨਵੰਬਰ, ਹ.ਬ. : ਦਿੱਲੀ ਦੇ ਉਪ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਮਨੀਸ਼ ਸਿਸੋਦੀਆ ਨੇ ਭਾਰਤੀ ਜਨਤਾ ਪਾਰਟੀ ’ਤੇ ਵੱਡਾ ਇਲਜ਼ਾਮ ਲਗਾਇਆ ਹੈ। ਡਿਪਟੀ ਸੀਐਮ ਮਨੀਸ਼ ਸਿਸੋਦੀਆ ਨੇ ਅਪਣੇ ਦਫ਼ਤਰੀ ਟਵਿਟਰ ਹੈਂਡਲ ਤੋਂ ਟਵੀਟ ਕਰਦਿਆਂ ਕਿਹਾ, ਗੁਜਰਾਤ ਅਤੇ ਐਮਸੀਡੀ ਚੋਣਾਂ ਵਿਚ ਹਾਰ ਦੇ ਡਰ ਕਾਰਨ ਬੌਖਲਾਈ ਬੀਜੇਪੀ ਦਿੱਲੀ ਸੀਐਮ ਅਰਵਿੰਦ ਕੇਜਰੀਵਾਲ ਦੀ ਹੱਤਿਆ ਦੀ ਸਾਜਿਸ਼ ਰਚ ਰਹੀ ਹੈ। ਤੁਹਾਨੁੂੰ ਦੱਸ ਦੇਈਏ ਕਿ ਸਿਸੋਦੀਆ ਦਾ ਇਹ ਬਿਆਨ ਉਸ ਸਮੇਂ ਆਇਆ ਜਦੋਂ ਬੀਜੇਪੀ ਸਾਂਸਦ ਮਨੋਜ ਤਿਵਾੜੀ ਨੇ ਟਵੀਟ ਕਰਦਿਆਂ ਕਿਹਾ ਸੀ ਕਿ ਕੇਜਰੀਵਾਲ ਦੀ ਸੁਰੱਖਿਆ ਨੂੰ ਲੈ ਕੇ ਮੈਂ ਚਿੰਤਤ ਹਾਂ।
ਬੀਜੇਪੀ ਦੇ ਸਾਂਸਦ ਮਨੋਜ ਤਿਵਾੜੀ ਨੇ ਅਪਣੇ ਦਫਤਰੀ ਟਵਿਟਰ ਹੈਂਡਲ ਤੋਂ ਟਵੀਟ ਕਰਦਿਆਂ ਦਿੱਲੀ ਦੇ ਸੀਐਮ ਕੇਜਰੀਵਾਲ ਦੀ ਸੁਰੱਖਿਆ ਦੀ ਚਿੰਤਾ ਜਤਾਈ ਸੀ। ਮਨੋਜ ਤਿਵਾੜੀ ਨੇ ਲਿਖਿਆ ਸੀ, ਕੇਜਰੀਵਾਲ ਦੀ ਸੁਰੱਖਿਆ ਨੂੰ ਲੈਕੇ ਮੈਂ ਚਿੰਤਤ ਹਾਂ, ਕਿਉਂਕਿ ਲਗਾਤਾਰ ਭ੍ਰਿਸ਼ਟਾਚਾਰ, ਟਿਕਟ ਵਿਕਰੀ ਅਤੇ ਜੇਲ੍ਹ ਵਿਚ ਬਲਾਤਕਾਰੀ ਨਾਲ ਦੋਸਤੀ ਅਤੇ ਮਸਾਜ ਕਾਂਡ ਨੂੰ ਲੈ ਕੇ ਆਪ ਵਰਕਰ ਅਤੇ ਜਨਤਾ ਗੁੱਸੇ ਵਿਚ ਹੈ। ਇਨ੍ਹਾਂ ਦੇ ਐਮਐਲਏ ਨਾਲ ਕੁੱਟਮਾਰ ਹੋਈ ਹੈ। ਇਸ ਲਈ ਦਿੱਲੀ ਦੇ ਸੀਐਮ ਨਾਲ ਅਜਿਹਾ ਨਾ ਹੋਵੇ.. ਸਜ਼ਾ ਕੋਰਟ ਹੀ ਦੇਵੇ।

Video Ad
Video Ad