Home ਨਜ਼ਰੀਆ ਕੇਰਲ ਦੇ ਸਾਬਕਾ ਸੰਸਦ ਮੈਂਬਰ ਦਾ ਵਿਵਾਦਤ ਬਿਆਨ – ਰਾਹੁਲ ਗਾਂਧੀ ਛੜੇ ਹਨ, ਇਸੇ ਲਈ ਕੁੜੀਆਂ ਦੇ ਕਾਲਜ ਜਾਂਦੇ ਹਨ

ਕੇਰਲ ਦੇ ਸਾਬਕਾ ਸੰਸਦ ਮੈਂਬਰ ਦਾ ਵਿਵਾਦਤ ਬਿਆਨ – ਰਾਹੁਲ ਗਾਂਧੀ ਛੜੇ ਹਨ, ਇਸੇ ਲਈ ਕੁੜੀਆਂ ਦੇ ਕਾਲਜ ਜਾਂਦੇ ਹਨ

0
ਕੇਰਲ ਦੇ ਸਾਬਕਾ ਸੰਸਦ ਮੈਂਬਰ ਦਾ ਵਿਵਾਦਤ ਬਿਆਨ – ਰਾਹੁਲ ਗਾਂਧੀ ਛੜੇ ਹਨ, ਇਸੇ ਲਈ ਕੁੜੀਆਂ ਦੇ ਕਾਲਜ ਜਾਂਦੇ ਹਨ

ਤਿਰੂਵਨੰਤਪੁਰਮ, 30 ਮਾਰਚ (ਹਮਦਰਦ ਨਿਊਜ਼ ਸਰਵਿਸ) : ਦੇਸ਼ ਦੇ 5 ਸੂਬਿਆਂ ‘ਚ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ। ਇਸ ਵਿਚਕਾਰ ਆਗੂਆਂ ਦੀ ਬਿਆਨਬਾਜ਼ੀ ਲਗਾਤਾਰ ਵਿਵਾਦ ਦਾ ਕਾਰਨ ਬਣ ਰਹੀ ਹੈ। ਦਰਅਸਲ, ਕੇਰਲ ਦੇ ਸਾਬਕਾ ਸੰਸਦ ਮੈਂਬਰ ਜੋਇਸ ਜਾਰਜ ਨੇ ਕਾਂਗਰਸੀ ਆਗੂ ਤੇ ਵਾਇਨਾਡ ਤੋਂ ਸੰਸਦ ਰਾਹੁਲ ਗਾਂਧੀ ਬਾਰੇ ਇਤਰਾਜ਼ਯੋਗ ਟਿੱਪਣੀ ਕੀਤੀ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਸਿਰਫ਼ ਲੜਕੀਆਂ ਦੇ ਕਾਲਜ ਜਾਂਦੇ ਹਨ, ਕਿਉਂਕਿ ਉਹ ਛੜੇ ਹਨ। ਜੋਇਸ ਜਾਰਜ ਦੀ ਇਸ ਟਿੱਪਣੀ ‘ਤੇ ਕਾਂਗਰਸ ਨੇ ਨਾਰਾਜ਼ਗੀ ਪ੍ਰਗਟਾਈ ਹੈ ਅਤੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰਨ ਦੀ ਗੱਲ ਕਹੀ ਹੈ।
ਇਡੁੱਕੀ ਤੋਂ ਸਾਲ 2014 ‘ਚ ਆਜ਼ਾਦ ਸੰਸਦ ਮੈਂਬਰ ਰਹਿ ਚੁੱਕੇ ਜੋਇਸ ਜਾਰਜ ਨੇ ਸੀਪੀਆਈ (ਐਮ) ਦੇ ਸਮਰਥਨ ‘ਚ ਸੋਮਵਾਰ ਨੂੰ ਇਰਤਿਆਰ ‘ਚ ਚੋਣ ਰੈਲੀ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਰਾਹੁਲ ਗਾਂਧੀ ਦੇ ਪਿਛਲੇ ਹਫ਼ਤੇ ਕੋਚੀ ਸਥਿੱਤ ਇਕ ਗਰਲਜ਼ ਕਾਲਜ ‘ਚ ਰੂਬਰੂ ਹੋਣ ਦਾ ਜ਼ਿਕਰ ਕਰਦਿਆਂ ਉਨ੍ਹਾਂ ਵਿਰੁੱਧ ਇਤਰਾਜ਼ਯੋਗ ਟਿੱਪਣੀ ਕੀਤੀ।
ਜੋਇਸ ਜਾਰਜ ਨੇ ਜਨਤਕ ਰੈਲੀ ‘ਚ ਕਿਹਾ, “ਰਾਹੁਲ ਦੀ ਚੋਣ ਮੁਹਿੰਮ ਇਹ ਹੈ ਕਿ ਉਹ ਲੜਕੀਆਂ ਦੇ ਕਾਲਜ ਜਾਣਗੇ। ਉੱਥੇ ਜਾ ਕੇ ਉਹ ਲੜਕੀਆਂ ਨੂੰ ਝੁਕਣਾ ਸਿਖਾਉਣਗੇ। ਮੇਰੇ ਪਿਆਰੇ ਬੱਚਿਓਂ ਉਨ੍ਹਾਂ ਅੱਗੇ ਨਾ ਝੁਕਣਾ ਅਤੇ ਸਿੱਧਾ ਖੜ੍ਹੇ ਰਹਿਣਾ… ਉਹ ਸ਼ਾਦੀਸ਼ੁਦਾ ਨਹੀਂ ਹੈ।”
ਦੂਜੇ ਪਾਸੇ, ਰਾਹੁਲ ਗਾਂਧੀ ਵਿਰੁੱਧ ਇਤਰਾਜ਼ਯੋਗ ਟਿੱਪਣੀ ਲਈ ਕਾਂਗਰਸ ਨੇ ਵਿਰੋਧ ਪ੍ਰਗਟਾਇਆ ਹੈ। ਸਾਬਕਾ ਸੰਸਦ ਮੈਂਬਰ ‘ਤੇ ਹਮਲਾ ਕਰਦਿਆਂ ਕੇਰਲ ਇਕਾਈ ਨੇ ਕਿਹਾ ਕਿ ਇਹ ਸਪਸ਼ਟ ਹੈ ਕਿ ਸੀਪੀਆਈ (ਐਮ) ਨੂੰ ਵਿਧਾਨ ਸਭਾ ਚੋਣਾਂ ‘ਚ ਆਪਣੀ ਹਾਰ ਦਾ ਅਹਿਸਾਸ ਹੋ ਗਿਆ ਹੈ। ਇਸ ਪੂਰੀ ਘਟਨਾ ਦੀ ਵੀਡੀਓ ਨੂੰ ਟਵੀਟ ਕਰਦਿਆਂ ਕਾਂਗਰਸ ਨੇ ਜੋਇਸ ਦੇ ਬਿਆਨ ਦੀ ਨਿਖੇਧੀ ਕੀਤੀ ਹੈ।
ਹਾਲਾਂਕਿ ਕੇਰਲ ਦੇ ਮੁੱਖ ਮੰਤਰੀ ਪਿਨਰਈ ਵਿਜਯਨ ਨੇ ਕਿਹਾ ਕਿ ਵਾਮ ਲੋਕਤੰਤਰਿਕ ਮੋਰਚਾ (ਐਲਡੀਐਫ) ਰਾਹੁਲ ਗਾਂਧੀ ‘ਤੇ ਕੀਤੀ ਗਈ ਨਿੱਜੀ ਟਿੱਪਣੀ ਦੇ ਨਾਲ ਨਹੀਂ ਹੈ। ਅਸੀ ਰਾਹੁਲ ਗਾਂਧੀ ਦਾ ਸਿਆਸੀ ਤੌਰ ‘ਤੇ ਵਿਰੋਧ ਕਰਾਂਗੇ, ਪਰ ਨਿੱਜੀ ਤੌਰ ‘ਤੇ ਨਹੀਂ।