Home Punjab Election ਕੇਵਲ ਢਿੱਲੋਂ ਨੂੰ ਕਾਂਗਰਸ ਨੇ ਪਾਰਟੀ ਵਿਚੋਂ ਕੱਢਿਆ : ਪਵਨ ਬਾਂਸਲ ਦੀ ਸ਼ਿਕਾਇਤ ’ਤੇ ਹੋਈ ਕਾਰਵਾਈ

ਕੇਵਲ ਢਿੱਲੋਂ ਨੂੰ ਕਾਂਗਰਸ ਨੇ ਪਾਰਟੀ ਵਿਚੋਂ ਕੱਢਿਆ : ਪਵਨ ਬਾਂਸਲ ਦੀ ਸ਼ਿਕਾਇਤ ’ਤੇ ਹੋਈ ਕਾਰਵਾਈ

0
ਕੇਵਲ ਢਿੱਲੋਂ ਨੂੰ ਕਾਂਗਰਸ ਨੇ ਪਾਰਟੀ ਵਿਚੋਂ ਕੱਢਿਆ : ਪਵਨ ਬਾਂਸਲ ਦੀ ਸ਼ਿਕਾਇਤ ’ਤੇ ਹੋਈ ਕਾਰਵਾਈ

ਬਰਨਾਲਾ, 18 ਫਰਵਰੀ, ਹ.ਬ. : ਚੋਣਾਂ ਤੋਂ ਠੀਕ ਤਿੰਨ ਦਿਨ ਪਹਿਲਾਂ ਕਾਂਗਰਸ ਨੇ ਸੀਨੀਅਰ ਨੇਤਾ ਕੇਵਲ ਢਿੱਲੋਂ ਨੂੰ ਪਾਰਟੀ ਵਿਰੋਧੀ ਸਰਗਰਮੀਆਂ ਦੇ ਕਾਰਨ ਪਾਰਟੀ ਵਿਚੋਂ ਕੱਢ ਦਿੱਤਾ ਹੈ। ਪੰਜਾਬ ਇੰਚਾਰਜ ਹਰੀਸ਼ ਚੌਧਰੀ ਨੇ ਅਨੁਸ਼ਾਸਨਹੀਣਤਾ ਕਰਨ ’ਤੇ ਇਹ ਕਾਰਵਾਈ ਕੀਤੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਕੇਵਲ ਢਿੱਲੋਂ ਹੁਣ ਅਕਾਲੀ ਦਲ ਵਿਚ ਸ਼ਾਮਲ ਹੋ ਸਕਦੇ ਹਨ। ਦੂਜੇ ਪਾਸੇ ਕੇਵਲ ਢਿੱਲੋਂ ਨੇ ਕਿਹਾ ਕਿ ਮੈਨੂੰ ਮੀਡੀਆ ਅਤੇ ਸੋਸ਼ਲ ਮੀਡੀਆ ਰਾਹੀਂ ਇਹ ਜਾਣਕਾਰੀ ਮਿਲੀ ਹੈ ਕਿ ਪਾਰਟੀ ਨੇ ਮੇਰੇ ਖ਼ਿਲਾਫ਼ ਕੋਈ ਕਾਰਵਾਈ ਕੀਤੀ ਹੈ। ਅਜੇ ਤੱਕ ਮੇਰੇ ਕੋਲ ਕੋਈ ਵੀ ਕਾਗਜ਼ੀ ਕਾਰਵਾਈ, ਕਿਸੇ ਤਰ੍ਹਾਂ ਦਾ ਕੋਈ ਨੋਟਿਸ ਨਹੀਂ ਆਇਆ। ਜੇਕਰ ਆਇਆ ਹੁੰਦਾ ਤਾਂ ਇਸ ਦਾ ਜਵਾਬ ਠੋਕ ਕੇ ਦਿੰਦਾ।
ਕਾਂਗਰਸ ਨੇ ਇਸ ਵਾਰ ਕੇਵਲ ਢਿੱਲੋਂ ਦੀ ਟਿਕਟ ਕੱਟ ਕੇ ਸਾਬਕਾ ਰੇਲ ਮੰਤਰੀ ਪਵਨ ਬਾਂਸਲ ਦੇ ਬੇਟੇ ਮਨੀਸ਼ ਬਾਂਸਲ ਨੂੰ ਦੇ ਦਿੱਤੀ। ਇਸ ਦੇ ਬਾਅਦ ਤੋਂ ਢਿੱਲੋਂ ਪਾਰਟੀ ਤੋਂ ਨਰਾਜ਼ ਚਲ ਰਹੇ ਸੀ ਅਤੇ ਲਗਾਤਾਰ ਪਾਰਟੀ ਵਿਰੋਧੀ ਸਰਗਰਮੀਆਂ ਵਿਚ ਹਿੱਸਾ ਲੈ ਰਹੇ ਸੀ। ਟਿਕਟ ਕੱਟਣ ਤੋਂ ਬਾਅਦ ਕੇਵਲ ਢਿੱਲੋਂ ਨੂੰ ਮਨਾਉਣ ਬਰਨਾਲਾ ਕੋਠੀ ’ਤੇ ਪੰਜਾਬ ਸੀਐਮ ਚਰਨਜੀਤ ਸਿੰਘ ਚੰਨੀ ਵੀ ਪਹੁੰਚੇ ਸੀ। ਉਸ ਸਮੇਂ ਕੇਵਲ ਢਿੱਲੋਂ ਮੰਨ ਵੀ ਗਏ ਸੀ, ਲੇਕਿਨ ਫੇਰ ਵੀ ਪਾਰਟੀ ਵਿਰੋਧੀ ਸਰਗਰਮੀਆਂ ਵਿਚ ਹਿੱਸਾ ਲੈ ਰਹੇ ਸੀ। ਉਨ੍ਹਾਂ ਦੀਆਂ ਸਰਗਰਮੀਆਂ ਲਗਾਤਾਰ ਪਾਰਟੀ ਦੀ ਨਜ਼ਰਾਂ ਵਿਚ ਰਹੀਆਂ।
ਪਾਰਟੀ ਤੋਂ ਬਾਹਰ ਕੱਢੇ ਜਾਣ ਤੋਂ ਬਾਅਦ ਜਿੱਥੇ ਕੇਵਲ ਢਿੱਲੋਂ ਨੂੰ ਵੱਡਾ ਝਟਕਾ ਲੱਗਾ ਅਤੇ ਉਨ੍ਹਾਂ ਦਾ ਸਿਆਸੀ ਭਵਿੱਖ ਵੀ ਦਾਅ ’ਤੇ ਲੱਗ ਗਿਆ ਹੈ। ਕੇਵਲ ਢਿੱਲੋਂ ਸਾਬਕਾ ਸੀਐਮ ਕੈਪਟਨ ਅਮਰਿੰਦਰ ਸਿੰਘ ਦੇ ਵੀ ਬੇਹੱਦ ਕਰੀਬੀ ਰਹੇ ਹਨ। ਇਸ ਦੇ ਚਲਦਿਆਂ ਹੀ ਇਸ ਵਾਰ ਪਾਰਟੀ ਨੇ ਉਨ੍ਹਾਂ ਟਿਕਟ ਨਹੀਂ ਦਿੱਤੀ। ਉਹ ਬਰਨਾਲਾ ਵਿਚ ਅਪਣੀ ਕੋਠੀ ਵਿਚ ਹੀ ਬੈਠ ਕੇ ਪਾਰਟੀ ਵਿਰੋਧੀ ਸਰਗਰਮੀਆਂ ਕਰ ਰਹੇ ਸੀ।