
ਖੰਡਾਲਾ, 24 ਜਨਵਰੀ, ਹ.ਬ. : ਆਖਰਕਾਰ ਅਦਾਕਾਰਾ ਅਥੀਆ ਸ਼ੈਟੀ ਤੇ ਕ੍ਰਿਕਟਰ ਕੇਐਲ ਰਾਹੁਲ ਦਾ ਵਿਆਹ ਹੋ ਹੀ ਗਿਆ। ਦੋਵੇਂ ਹਮੇਸ਼ਾ ਲਈ ਇਕ-ਦੂਜੇ ਦੇ ਹੋ ਗਏ ਹਨ। ਅਥੀਆ ਤੇ ਕੇਐਲ ਰਾਹੁਲ ਨੇ ਖੰਡਾਲਾ ਵਿਚ ਸੱਤ ਫੇਰੇ ਲਏ। ਅਥੀਆ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਵਿਆਹ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਵਿਚ ਦੋਵੇਂ ਇਕ-ਦੂਜੇ ਦਾ ਹੱਥ ਫੜ ਕੇ ਸੱਤ ਫੇਰੇ ਲੈਂਦੇ ਹੋਏ ਨਜ਼ਰ ਆ ਰਹੇ ਹਨ।