ਕੈਨੇਡਾ, ਅਮਰੀਕਾ ਤੇ ਫਿਲੀਪੀਨ ਵਿਚ ਤੂਫਾਨ ਕਾਰਨ ਲੱਖਾਂ ਲੋਕ ਪ੍ਰਭਾਵਤ

ਨਵੀਂ ਦਿੱਲੀ, 26 ਸਤੰਬਰ, ਹ.ਬ. : ਕੈਨੇਡਾ, ਅਮਰੀਕਾ ਤੇ ਫਿਲੀਪੀਨਜ਼ ਵਿੱਚ ਤੂਫ਼ਾਨ ਕਾਰਨ ਲੱਖਾਂ ਲੋਕ ਪ੍ਰਭਾਵਿਤ ਹੋ ਰਹੇ ਹਨ। ਤੂਫਾਨ ਇਆਨ ਕਾਰਨ ਅਮਰੀਕਾ ਦੇ ਫਲੋਰੀਡਾ ਸੂਬੇ ’ਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ, ਜਦਕਿ ਕੈਨੇਡਾ ’ਚ ਤੂਫਾਨ ਫਿਓਨਾ ਕਾਰਨ ਕਾਫੀ ਤਬਾਹੀ ਵੇਖਣ ਨੂੰ ਮਿਲੀ ਹੈ। ਫਿਲੀਪੀਨਜ਼ ਵਿੱਚ ਨੋਰੂ ਕਾਰਨ ਮਨੀਲਾ ਸਮੇਤ ਕਈ ਇਲਾਕੇ ਖਾਲੀ ਕਰਵਾ ਲਏ ਗਏ। ਰੈਡ ਅਲਰਟ ਜਾਰੀ ਕੀਤਾ ਗਿਆ ਹੈ।
ਕੈਨੇਡਾ ਵਿੱਚ ਫਿਓਨਾ ਕਾਰਨ ਬਿਜਲੀ ਸਪਲਾਈ ਵਿੱਚ ਵਿਘਨ ਪੈਣ ਤੋਂ ਬਾਅਦ 5 ਲੱਖ ਲੋਕ ਹਨ੍ਹੇਰੇ ਵਿੱਚ ਹਨ। ਇਸ ਦੇ ਨਾਲ ਹੀ ਤੂਫਾਨ ਕਾਰਨ ਪਿਉਰਟੋ ਰਿਕੋ ਅਤੇ ਡੋਮਿਨਿਕਨ ਰੀਪਬਲਿਕ ਵਿੱਚ ਅੱਠ ਲੋਕਾਂ ਦੀ ਮੌਤ ਹੋ ਗਈ ਹੈ। ਸ਼੍ਰੇਣੀ 5 ਦੇ ਮਹਾਤੂਫਾਨ ਨੋਰੂ ਕਾਰਨ ਫਿਲੀਪੀਨਜ਼ ਵਿੱਚ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਇਹ ਤੂਫਾਨ 240 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਵੱਧ ਰਿਹਾ ਹੈ। ਇਸ ਕਾਰਨ ਰਾਜਧਾਨੀ ਮਨੀਲਾ ਸਮੇਤ ਕਈ ਇਲਾਕਿਆਂ ’ਚ ਭਾਰੀ ਤਬਾਹੀ ਹੋਣ ਦੀ ਸੰਭਾਵਨਾ ਹੈ।
ਤੂਫਾਨ ਦੇ ਰਾਹ ’ਚ ਪੈਂਦੇ ਸੈਂਕੜੇ ਤੱਟਵਰਤੀ ਪਿੰਡਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ।ਇਆਨ ਦੇ ਕਾਰਨ ਫਲੋਰਿਡਾ ਦੇ ਗਵਰਨਰ ਰੌਨ ਡੀਸੈਂਟਿਸ ਨੇ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕਰਦੇ ਹੋਏ ਕਿਹਾ ਕਿ ਕੇਮੈਨ ਟਾਪੂ ਨੂੰ ਛੱਡਣ ਤੋਂ ਬਾਅਦ ਸ਼੍ਰੇਣੀ 3 ਦਾ ਤੂਫਾਨ ਸ਼੍ਰੇਣੀ 4 ’ਚ ਤਬਦੀਲ ਹੋ ਗਿਆ ਹੈ, ਜੋ ਵੱਡੀ ਤਬਾਹੀ ਮਚਾ ਸਕਦਾ ਹੈ। ਲੋਕਾਂ ਨੂੰ ਸੁਚੇਤ ਰਹਿਣ ਅਤੇ ਤੂਫਾਨ ਦੇ ਰਾਹ ਵਿਚ ਨਾ ਆਉਣ ਦੀ ਚਿਤਾਵਨੀ ਦਿੱਤੀ ਗਈ।

Video Ad
Video Ad