Home ਕੈਨੇਡਾ ਕੈਨੇਡਾ-ਅਮਰੀਕਾ ਦੇ ਬੱਚਿਆਂ ’ਤੇ ਕੋਰੋਨਾ ਵੈਕਸੀਨ ਦਾ ਪ੍ਰੀਖਣ ਕਰੇਗੀ ਮੌਡਰਨਾ

ਕੈਨੇਡਾ-ਅਮਰੀਕਾ ਦੇ ਬੱਚਿਆਂ ’ਤੇ ਕੋਰੋਨਾ ਵੈਕਸੀਨ ਦਾ ਪ੍ਰੀਖਣ ਕਰੇਗੀ ਮੌਡਰਨਾ

0
ਕੈਨੇਡਾ-ਅਮਰੀਕਾ ਦੇ ਬੱਚਿਆਂ ’ਤੇ ਕੋਰੋਨਾ ਵੈਕਸੀਨ ਦਾ ਪ੍ਰੀਖਣ ਕਰੇਗੀ ਮੌਡਰਨਾ

ਔਟਵਾ/ਵਾਸ਼ਿੰਗਟਨ, 17 ਮਾਰਚ (ਹਮਦਰਦ ਨਿਊਜ਼ ਸਰਵਿਸ) : ਮੌਡਰਨਾ ਕੰਪਨੀ 6 ਮਹੀਨੇ ਤੋਂ ਲੈ ਕੇ 12 ਸਾਲ ਤੱਕ ਦੇ ਬੱਚਿਆਂ ’ਤੇ ਕੋਵਿਡ-19 ਵੈਕਸੀਨ ਦਾ ਮਨੁੱਖੀ ਪ੍ਰੀਖਣ ਸ਼ੁਰੂ ਕਰ ਦਿੱਤਾ ਹੈ। ਕੰਪਨੀ ਇਸ ਪ੍ਰੀਖਣ ’ਚ ਕੈਨੇਡਾ ਤੇ ਅਮਰੀਕਾ ਦੇ 6 ਹਜ਼ਾਰ 75 ਸਿਹਤ ਮੰਦ ਬੱਚਿਆਂ ਨੂੰ ਸ਼ਾਮਲ ਕਰੇਗੀ। ਇਸ ਤੋਂ ਪਹਿਲਾਂ ਉਸ ਨੇ ਵੈਕਸੀਨ ਦਾ ਮਨੁੱਖੀ ਪ੍ਰੀਖਣ 12 ਤੋਂ 17 ਸਾਲ ਤੱਕ ਦੇ ਬੱਚਿਆਂ ’ਤੇ ਕੀਤਾ ਹੈ, ਪਰ ਨਤੀਜਿਆਂ ਦਾ ਐਲਾਨ ਨਹੀਂ ਕੀਤਾ ਹੈ।
ਖੋਜਕਰਤਾ ਛੋਟੇ ਬੱਚਿਆਂ ਨਾਲ ਮਨੁੱਖੀ ਪ੍ਰੀਖਣ ਸ਼ੁਰੂ ਕਰਕੇ ਵੈਕਸੀਨ ਦਾ ਰਿਪਸਪੌਂਸ ਦੇਖਣਾ ਚਾਹੁੰਦੇ ਹਨ। ਮਨੁੱਖੀ ਪ੍ਰੀਖਣ ਵਿੱਚ ਸ਼ਾਮਲ ਹਰ ਬੱਚੇ ਨੂੰ 28 ਦਿਨਾਂ ਦੇ ਸਮੇਂ ਦੌਰਾਨ ਦੋ ਖੁਰਾਕਾਂ ਦਿੱਤੀਆਂ ਜਾਣਗੀਆਂ। ਜਿਵੇਂ ਕਿ ਮੌਜੂਦਾ ਸਮੇਂ ਵੱਡੀ ਉਮਰ ਦੇ ਲੋਕਾਂ ਨੂੰ ਖੁਰਾਕ ਦਿੱਤੀ ਜਾ ਰਹੀ ਹੈ। ਮੌਡਰਨਾ ਨੇ ਆਪਣੀ ਖੋਜ ਦੋ ਹਿੱਸਿਆਂ ਵਿੱਚ ਕਰਨ ਦੀ ਗੱਲ ਕਹੀ ਹੈ। ਪਹਿਲੇ ਹਿੱਸੇ ਵਿੱਚ 2 ਤੋਂ 12 ਸਾਲ ਤੱਕ ਦੇ ਬੱਚੇ ਸ਼ਾਮਲ ਹੋਣਗੇ ਅਤੇ ਉਨ੍ਹਾਂ ਨੂੰ ਵੈਕਸੀਨ ਦੀਆਂ ਦੋ ਖੁਰਾਕਾਂ ਦਿੱਤੀਆਂ ਜਾਣਗੀਆਂ।
ਕੰਪਨੀ ਨੇ ਕਿਹਾ ਹਰ ਖੁਰਾਕ 50 ਜਾਂ 100 ਮਾਈਕ੍ਰੋਗ੍ਰਾਮ ਹੋਵੇਗੀ। ਜਦਕਿ 2 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ 25, 50 ਜਾਂ 100 ਮਾਈਕ੍ਰੋਗ੍ਰਾਮ ਦੀ ਖੁਰਾਕ ਦਿੱਤੀ ਜਾ ਸਕਦੀ ਹੈ। ਪ੍ਰੀਖਣ ਦੇ ਦੂਜੇ ਪੜਾਅ ਵਿੱਚ ਚੋਣਵੀਂ ਖੁਰਾਕ ਬੱਚਿਆਂ ਨੂੰ ਦਿੱਤੀ ਜਾਵੇਗੀ। ਖੋਜਕਰਤਾ ਵੈਕਸੀਨ ਦੇ ਅਸਰ ਨੂੰ ਜਾਂਚਣ ਲਈ ਦੂਜੇ ਟੀਕਾਕਰਨ ਤੋਂ ਬਾਅਦ ਇਨ੍ਹਾਂ ਬੱਚਿਆਂ ਨੂੰ ਇੱਕ ਸਾਲ ਤੱਕ ਨਿਗਰਾਨੀ ’ਚ ਰੱਖਣਗੇ। ਉਸ ਤੋਂ ਬਾਅਦ ਅੰਤਮ ਵਿਸ਼ਲੇਸ਼ਣ ਇਸ ਗੱਲ ਦਾ ਪਤਾ ਲਾਉਣ ਲਈ ਕੀਤਾ ਜਾਵੇਗਾ ਕਿ ਸਭ ਤੋਂ ਚੰਗੀ ਖੁਰਾਕ ਹਰ ਗਰੁੱਪ ਦੇ ਲਈ ਕੀ ਹੋਵੇ।
ਬੱਚਿਆਂ ’ਚ ਬਿਮਾਰੀ ਦੀ ਗੰਭੀਰਤਾ ਜਾਂ ਕੋਵਿਡ-19 ਨਾਲ ਮਰਨ ਦੀ ਸੰਭਾਵਨਾ ਬਾਲਗਾਂ ਦੇ ਮੁਕਾਬਲੇ ਬਹੁਤ ਘੱਟ ਹੁੰਦੀ ਹੈ, ਪਰ ਉਨ੍ਹਾਂ ਤੋਂ ਦੂਜਿਆਂ ’ਚ ਵਾਇਰਸ ਛੇਤੀ ਫੈਲਦਾ ਹੈ। ਮਹਾਂਮਾਰੀ ਰੋਗ ਮਾਹਰਾਂ ਦਾ ਕਹਿਣਾ ਹੈ ਕਿ ਆਬਾਦੀ ਦੇ ਇਸ ਵਰਗ ਦਾ ਟੀਕਾਕਰਨ ਜ਼ਰੂਰੀ ਹੈ। ਮੌਡਰਨਾ ਨੇ ਇਸ ਹਫ਼ਤੇ ਆਪਣੀ ਵੈਕਸੀਨ ਦੀ ਅਗਲੀ ਪੀੜ੍ਹੀ ਦੇ ਸ਼ੁਰੂਆਤੀ ਮਨੁੱਖੀ ਪ੍ਰੀਖਣ ਵਿੱਚ ਪਹਿਲੇ ਮਰੀਜ਼ਾਂ ਨੂੰ ਖੁਰਾਕ ਦੇਣ ਦਾ ਐਲਾਨ ਕੀਤਾ ਹੈ। ਐਮਆਰਐਨ ਨਾਮ ਨਾਲ ਨਵੀਂ ਵੈਕਸੀਨ ਨੂੰ ਫਰੀਜ਼ਰ ਦੀ ਬਜਾਏ ਰੈਫਰਿਜਰੇਟਰ ਵਿੱਚ ਸੰਭਾਵਿਤ ਤੌਰ ’ਤੇ ਰੱਖਿਆ ਜਾ ਸਕਦਾ ਹੈ, ਜਿਸ ਨਾਲ ਉਸ ਦੀ ਵੰਡ ਅਤੇ ਟੀਕਾਕਰਨ ਖਾਸ ਕਰ ਵਿਕਾਸਸ਼ੀਲ ਦੇਸ਼ਾਂ ਵਿੱਚ ਜ਼ਿਆਦਾ ਆਸਾਨ ਹੋ ਜਾਂਦਾ ਹੈ। ਮੌਡਰਨਾਂ ਦੀ ਦੋ ਖੁਰਾਕਾਂ ਵਾਲੀ ਵੈਕਸੀਨ ਕੋਵਿਡ-19 ਵਿਰੁੱਧ ਅਮਰੀਕਾ ਵਿੱਚ ਵਰਤੋਂ ਲਈ ਮਾਨਤਾ ਪ੍ਰਾਪਤ ਤਿੰਨ ਵੈਕਸੀਨਾਂ ਵਿੱਚੋਂ ਇੱਕ ਹੈ। ਦੋ ਹੋਰ ਵੈਕਸੀਨਾਂ ਵਿੱਚ ਇੱਕ ਫਾਈਜ਼ਰ-ਬਾਇਓਐਨਟੈਕ ਦੀ ਵਿਕਸਤ ਅਤੇ ਦੂਜੀ ਜੌਨਸਨ ਐਂਡ ਜੌਨਸਨ ਦੀ ਸਿੰਗਲ ਖੁਰਾਕ ਵਾਲੀ ਨੂੰ ਹਰੀ ਝੰਡੀ ਮਿਲੀ ਹੈ।