ਮੁਲਜ਼ਮ ਨੇ ਸਾਰੇ ਦੋਸ਼ਾਂ ਤੋਂ ਝਾੜਿਆ ਪੱਲਾ, ਖੁਦ ਨੂੰ ਦੱਸਿਆ ਬੇਕਸੂਰ
ਹਿਊਸਟਨ, 28 ਮਈ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਵੱਲੋਂ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ਜਾ ਰਹੇ ਭਾਰਤੀ ਪਰਿਵਾਰ ਦੀ ਮੌਤ ਦੇ ਮਾਮਲੇ ਵਿੱਚ ਮੁਲਜ਼ਮ ਬਣਾਏ ਗਏ ਵਿਅਕਤੀ ਨੇ ਆਪਣੇ ’ਤੇ ਲੱਗੇ ਮਨੁੱਖੀ ਤਸਕਰੀ ਦੇ ਦੋਸ਼ਾਂ ਤੋਂ ਪੱਲਾ ਝਾੜ ਦਿੱਤਾ। ਉਸ ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੰਦਿਆਂ ਖੁਦ ਨੂੰ ਬੇਕਸੂਰ ਦੱਸਿਆ ਹੈ।
ਜਨਵਰੀ 2022 ਵਿੱਚ ਮਾਰਿਆ ਗਿਆ ਇਹ 4 ਜੀਆਂ ਦਾ ਪਰਵਿਾਰ ਭਾਰਤ ਦੇ ਗੁਜਰਾਤ ਨਾਲ ਸੂਬੇ ਨਾਲ ਸਬੰਧਤ ਸੀ। ਮ੍ਰਿਤਕਾਂ ਦੀ ਪਛਾਣ 39 ਸਾਲਾ ਜਗਦੀਸ਼ ਪਟੇਲ, ਉਸ ਦੀ ਪਤਨੀ ਵੈਸ਼ਾਲੀਬੇਨ (37), 11 ਸਾਲਾ ਬੇਟੀ ਵਿਹਾਂਗੀ ਅਤੇ ਤਿੰਨ ਸਾਲਾ ਪੁੱਤਰ ਧਰਮਿਕ ਵਜੋਂ ਹੋਈ ਸੀ।
