ਕੈਨੇਡਾ ਗਏ ਰਿਸ਼ਤੇਦਾਰਾਂ ਦਾ ਘਰ ਸੰਭਾਲ ਰਹੇ ਮਾਂ-ਪੁੱਤ ਦੀ ਦਰਦਨਾਕ ਮੌਤ ਹੋਈ

ਕਪੂਰਥਲਾ 16 ਮਾਰਚ, ਹ.ਬ. : ਪੰਜਾਬ ਦੇ ਕਪੂਰਥਲਾ ਵਿਚ ਮਾਂ-ਪੁੱਤ ਦੇ ਜ਼ਿੰਦਾ ਸੜਨ ਨਾਲ ਮੌਤ ਹੋ ਜਾਣ ਦੀ ਖ਼ਬਰ ਹੈ। ਹਾਦਸਾ ਪਿੰਡ ਜੈਰਾਮਪੁਰ ਵਿਚ ਵਾਪਰਿਆ। ਘਟਨ ਦਾ ਪਤਾ ਤਦ ਚਲਿਆ ਜਦ ਲੋਕਾਂ ਨੇ ਮਕਾਨ ਡਿੱਗਿਆ ਦੇਖਿਆ। ਗੁਆਂਢੀਆਂ ਨੇ ਹੀ ਪੁਲਿਸ ਨੂੰ ਸੂਚਨਾ ਦਿੱਤੀ। ਖਬਰ ਮਿਲਦੇ ਹੀ ਥਾਣਾ ਸੁਭਾਨਪੁਰ ਦੀ ਪੁਲਿਸ ਜਾਂਚ ਦੇ ਲਈ ਪੁੱਜੀ।
ਜਾਂਚ ਪੜਤਾਲ ਦੌਰਾਨ ਛੱਤ ਦੇ ਮਲਬੇ ਥੱਲੇ ਤੋਂ ਮਾਂ-ਪੁੱਤ ਦੀ ਸੜੀ ਹੋਈ ਲਾਸ਼ਾਂ ਮਿਲੀਆਂ। ਘਰ ਦਾ ਸਾਰਾ ਸਮਾਨ ਵੀ ਸੜ ਕੇ ਰਾਖ ਹੋ ਚੁੱਕਾ ਹੈ। ਇਸ ਨਾਲ ਅੰਦਾਜ਼ਾ ਲਾਇਆ ਜਾ ਰਿਹਾ ਕਿ ਮਾਂ-ਪੁੱਤ ਜ਼ਿੰਦਾ ਸੜ ਗਏ। ਫੇਰ ਛੱਤ ਉਨ੍ਹਾਂ ਦੇ ਉਪਰ ਡਿੱਗ ਗਈ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਐਸਐਚਓ ਅਮਨਦੀਪ ਅਨੁਸਾਰ, ਮ੍ਰਿਤਕਾਂ ਦੀ ਪਛਾਣ 70 ਸਾਲਾ ਹਰਭਜਨ ਕੌਰ ਪਤਨੀ ਪੂਰਣ ਸਿੰਘ ਨਿਵਾਸੀ ਭਗਵਾਨਪੁਰ, ਭੁਲਥ ਅਤੇ ਉਨ੍ਹਾਂ ਦੇ ਬੇਟੇ 50 ਸਾਲਾ ਹਰਿੰਦਰ ਸਿੰਘ ਦੇ ਰੂਪ ਵਿਚ ਹੋਈ ਹੈ। ਜੈਰਾਮਪੁਰ ਵਿਚ ਹਰਭਜਨ ਕੌਰ ਦਾ ਪੇਕਾ ਹੈ। ਉਨ੍ਹਾਂ ਦੇ ਰਿਸ਼ਤੇਦਾਰ ਕੈਨੇਡਾ ਗਏ ਹੋਏ ਹਨ ਤੇ ਮਾਂ-ਪੁੱਤ ਰਿਸ਼ਤੇਦਾਰਾਂ ਦੀ ਜ਼ਮੀਨ ਅਤੇ ਘਰ ਦੀ ਦੇਖਭਾਲ ਕਰਦੇ ਸੀ।
ਰਿਸ਼ਤੇਦਾਰ ਦੇ ਘਰ ਦੇ ਕੋਲ ਇੱਕ ਮਕਾਨ ਵਿਚ ਦੋਵੇਂ ਰਹਿੰਦੇ ਸੀ। ਜਿਸ ਵਿਚ ਰਾਤ ਵੇਲੇ ਅੱਗ ਲੱਗ ਗਈ। ਦਰਵਾਜ਼ਾ ਅੰਦਰ ਤੋਂ ਬੰਦ ਸੀ ਅਤੇ ਅੱਗ ਲੱਗਣ ਨਾਲ ਘਰ ਦੀ ਛੱਤ ਵੀ ਡਿੱਗ ਗਈ ਸੀ। ਜਿਸ ਕਾਰਨ ਉਹ ਕਿਸੇ ਨੂੰ ਮਦਦ ਦੇ ਲਈ ਨਹੀਂ ਬੁਲਾ ਸਕੇ, ਅਜੇ ਅੱਗ ਲੱਗਣ ਦੇ ਕਾਰਨਾਂ ਦੀ ਜਾਣਕਾਰੀ ਨਹੀਂ ਮਿਲ ਸਕੀ ਹੈ।

Video Ad
Video Ad