ਐਮਰਜੰਸੀ ਅਧਿਕਾਰੀਆਂ ਨੇ ਜਾਰੀ ਕੀਤੀ ਚੇਤਾਵਨੀ
ਕੈਲਗਰੀ, 18 ਮਈ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ’ਚ ਐਲਬਰਟਾ ਸੂਬੇ ਦੇ ਜੰਗਲਾਂ ਵਿੱਚ ਲੱਗੀ ਅੱਗ ਕਾਰਨ ਹੁਣ ਤੱਕ ਕਾਫੀ ਨੁਕਸਾਨ ਹੋ ਚੁੱਕਾ ਹੈ। ਇਸ ਕਾਰਨ ਬਹੁਤ ਸਾਰੇ ਲੋਕ ਬੇਘਰ ਹੋ ਗਏ ਅਤੇ ਲੱਖਾਂ ਹੈਕਟੇਅਰ ਖੇਤਰ ਸੜਕੇ ਸੁਆਹ ਹੋ ਗਿਆ। ਅੱਗੇ ਵੀ ਕਈ ਮਹੀਨੇ ਤੱਕ ਇਹ ਅੱਗ ਬੁੁਝਣ ਦੀ ਸੰਭਾਵਨਾ ਨਜ਼ਰ ਨਹੀਂ ਆ ਰਹੀ ਹੈ। ਐਮਰਜੰਸੀ ਅਧਿਕਾਰੀਆਂ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ ਜੰਗਲਾਂ ਵਿੱਚ ਲੱਗੀ ਇਹ ਅੱਗ ਕਈ ਮਹੀਨੇ ਜਾਰੀ ਰਹਿ ਸਕਦੀ ਹੈ।
ਐਮਰਜੈਂਸੀ ਅਧਿਕਾਰੀਆਂ ਦਾ ਕਹਿਣਾ ਹੈ ਉੱਤਰੀ ਅਤੇ ਕੇਂਦਰੀ ਐਲਬਰਟਾ ਵਿਚ ਲੱਗੀ ਜੰਗਲੀ ਅੱਗ ’ਤੇ ਪੂਰੀ ਤਰ੍ਹਾਂ ਕਾਬੂ ਪਾਉਣ ਵਿਚ ਮਹੀਨਿਆਂ ਦਾ ਸਮਾਂ ਵੀ ਲੱਗ ਸਕਦਾ ਹੈ। ਐਲਬਰਟਾ ਵਿਚ ਜੰਗਲੀ ਅੱਗ ਦਾ ਸੰਕਟ ਲੰਮੇ ਸਮੇਂ ਤੱਕ ਜਾਰੀ ਰਹਿਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।