Home ਕੈਨੇਡਾ ਕੈਨੇਡਾ ’ਚ ਅੱਜ ਵੋਟਾਂ ਪੈ ਜਾਣ ਤਾਂ ਬਣੇਗੀ ਘੱਟ ਗਿਣਤੀ ਲਿਬਰਲ ਸਰਕਾਰ : ਸਰਵੇਖਣ

ਕੈਨੇਡਾ ’ਚ ਅੱਜ ਵੋਟਾਂ ਪੈ ਜਾਣ ਤਾਂ ਬਣੇਗੀ ਘੱਟ ਗਿਣਤੀ ਲਿਬਰਲ ਸਰਕਾਰ : ਸਰਵੇਖਣ

0
ਕੈਨੇਡਾ ’ਚ ਅੱਜ ਵੋਟਾਂ ਪੈ ਜਾਣ ਤਾਂ ਬਣੇਗੀ ਘੱਟ ਗਿਣਤੀ ਲਿਬਰਲ ਸਰਕਾਰ : ਸਰਵੇਖਣ

ਲੋਕਾਂ ਦਾ ਮਨ ਬਦਲਿਆ, 33 ਫ਼ੀ ਸਦੀ ਟੋਰੀਆਂ ਅਤੇ 33 ਫ਼ੀ ਸਦੀ ਲਿਬਰਲਾਂ ਦੇ ਹੱਕ ’ਚ

ਟੋਰਾਂਟੋ, 28 ਫ਼ਰਵਰੀ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਸਿਆਸੀ ਹਾਲਾਤ ਨਿਤ ਨਵੀਂ ਕਰਵਟ ਲੈ ਰਹੇ ਹਨ ਅਤੇ ਲੋਕਾਂ ਦਾ ਮਨ ਵੀ ਕਿਸੇ ਇਕ ਪਾਰਟੀ ਨਾਲ ਖੜ੍ਹਦਾ ਮਹਿਸੂਸ ਨਹੀਂ ਹੋ ਰਿਹਾ। ਅਤੀਤ ਵਿਚ ਕੰਜ਼ਰਵੇਟਿਵ ਪਾਰਟੀ ਦਾ ਹੱਥ ਉਪਰ ਰਹਿਣ ਮਗਰੋਂ ਲਿਬਰਲ ਪਾਰਟੀ ਨੇ ਰਫ਼ਤਾਰ ਫੜਨ ਦਾ ਯਤਨ ਕੀਤਾ ਹੈ ਅਤੇ ਤਾਜ਼ਾ ਚੋਣ ਸਰਵੇਖਣ ਵਿਚ ਦੋਵੇਂ ਪ੍ਰਮੁੱਖ ਪਾਰਟੀਆਂ 33-33 ਫ਼ੀ ਸਦੀ ਲੋਕਾਂ ਦੀ ਹਮਾਇਤ ਨਾਲ ਬਰਾਬਰ ਮਹਿਸੂਸ ਹੋ ਰਹੀਆਂ ਹਨ।