Home ਕੈਨੇਡਾ ਕੈਨੇਡਾ ’ਚ ਇਸ ਸਾਲ ਵੀ ਨਹੀਂ ਹੋਵੇਗੀ ਸਰੀ ਦੀ ‘ਖ਼ਾਲਸਾ ਡੇਅ ਪਰੇਡ’

ਕੈਨੇਡਾ ’ਚ ਇਸ ਸਾਲ ਵੀ ਨਹੀਂ ਹੋਵੇਗੀ ਸਰੀ ਦੀ ‘ਖ਼ਾਲਸਾ ਡੇਅ ਪਰੇਡ’

0
ਕੈਨੇਡਾ ’ਚ ਇਸ ਸਾਲ ਵੀ ਨਹੀਂ ਹੋਵੇਗੀ ਸਰੀ ਦੀ ‘ਖ਼ਾਲਸਾ ਡੇਅ ਪਰੇਡ’

ਸਰੀ, 18 ਮਾਰਚ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਦੇ ਸਰੀ ਸ਼ਹਿਰ ’ਚ ਵਿਸਾਖੀ ਮੌਕੇ ਹੋਣ ਵਾਲੀ ਦੁਨੀਆ ਦੀ ਸਭ ਤੋਂ ਵੱਡੀ ‘ਖ਼ਾਲਸਾ ਡੇਅ ਪਰੇਡ’ ਕੋਵਿਡ-19 ਮਹਾਂਮਾਰੀ ਦੇ ਚਲਦਿਆਂ ਇਸ ਸਾਲ ਵੀ ਨਹੀਂ ਹੋਵੇਗੀ। ਭਾਈਚਾਰਿਆਂ ਦੀ ਸੁਰੱਖਿਆ ਤੇ ਕੋਰੋਨਾ ਸਬੰਧੀ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਦੇ ਹੋਏ ਇਹ ਸਾਲਾਨਾ ਪਰੇਡ ਲਗਾਤਾਰ ਦੂਜੇ ਸਾਲ ਰੱਦ ਕਰ ਦਿੱਤੀ ਗਈ ਹੈ।
ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਦੇ ਪ੍ਰਧਾਨ ਮਨਿੰਦਰ ਸਿੰਘ ਨੇ ਦੱਸਿਆ ਕਿ ਸੂਬਾ ਸਰਕਾਰ ਦੇ ਕੋਵਿਡ-19 ਸਬੰਧੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਸਰੀ ’ਚ 24 ਅਪ੍ਰੈਲ ਨੂੰ ਕਰਵਾਈ ਜਾਣ ਵਾਲੀ ਸਾਲਾਨਾ ਖਾਲਸਾ ਡੇਅ ਪਰੇਡ 2021 ਵਿੱਚ ਨਹੀਂ ਕਰਵਾਈ ਜਾਵੇਗੀ। ਭਾਈਚਾਰੇ ਦੀ ਸਿਹਤ ਨੂੰ ਮੁੱਖ ਰੱਖਦੇ ਹੋਏ ਇਹ ਔਖਾ ਫ਼ੈਸਲਾ ਲੈਣਾ ਪਿਆ। ਇਸ ਤੋਂ ਪਹਿਲਾਂ 2020 ਵਿੱਚ ਵੀ ਮਹਾਂਮਾਰੀ ਕਾਰਨ ਖ਼ਾਲਸਾ ਪਰੇਡ ਰੱਦ ਕਰਨੀ ਪਈ ਸੀ।
ਮਨਿੰਦਰ ਸਿੰਘ ਨੇ ਦੱਸਿਆ ਕਿ ਤੇਜ਼ੀ ਨਾਲ ਵਧ ਰਹੇ ਕੋਰੋਨਾ ਮਹਾਂਮਾਰੀ ਦੇ ਕੇਸਾਂ ਨੂੰ ਦੇਖਦਿਆਂ ਇਹ ਸਪੱਸ਼ਟ ਦਿਖਾਈ ਦੇ ਰਿਹਾ ਹੈ ਕਿ ਆਉਣ ਵਾਲੇ ਅਗਲੇ ਤਿੰਨ ਮਹੀਨੇ ਸੁਰੱਖਿਅਤ ਢੰਗ ਨਾਲ ਪਰੇਡ ਕਰਵਾਉਣ ਦੇ ਯੋਗ ਨਹੀਂ ਹਨ। ਇਸ ਲਈ ਸਿੱਖ ਕੈਲੰਡਰ ਦੇ ਹਿਸਾਬ ਨਾਲ ਇਹ ਮਹੱਤਵਪੂਰਨ ਦਿਹਾੜਾ ਅਸੀਂ ਆਪਣੇ ਪਰਿਵਾਰਾਂ ਵਿੱਚ ਰਹਿ ਕੇ ਮਨਾਈਏ ਤੇ ਇਸ ਸਬੰਧੀ ਟੀਵੀ ’ਤੇ ਚੱਲਣ ਵਾਲੇ ਖ਼ਾਸ ਪ੍ਰੋਗਰਾਮਾਂ ਦਾ ਆਨੰਦ ਮਾਣੀਏ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਅਗਲੇ ਸਾਲ 2022 ਤੱਕ ਕੋਰੋਨਾ ਮਹਾਂਮਾਰੀ ਸਮਾਪਤ ਹੋ ਜਾਵੇਗੀ ਤੇ ਅਸੀਂ ਆਪਣਾ ਇਹ ਪਵਿੱਤਰ ਦਿਹਾੜਾ ਧੂਮ-ਧਾਮ ਨਾਲ ਮਨਾਵਾਂਗੇ।