Home ਕੈਨੇਡਾ ਕੈਨੇਡਾ ’ਚ ਕੋਰੋਨਾ ਮਰੀਜ਼ਾਂ ਦੀ ਰੋਜ਼ਾਨਾ ਗਿਣਤੀ 12 ਹਜ਼ਾਰ ਤੋਂ ਟੱਪਣ ਦਾ ਖ਼ਦਸ਼ਾ

ਕੈਨੇਡਾ ’ਚ ਕੋਰੋਨਾ ਮਰੀਜ਼ਾਂ ਦੀ ਰੋਜ਼ਾਨਾ ਗਿਣਤੀ 12 ਹਜ਼ਾਰ ਤੋਂ ਟੱਪਣ ਦਾ ਖ਼ਦਸ਼ਾ

0
ਕੈਨੇਡਾ ’ਚ ਕੋਰੋਨਾ ਮਰੀਜ਼ਾਂ ਦੀ ਰੋਜ਼ਾਨਾ ਗਿਣਤੀ 12 ਹਜ਼ਾਰ ਤੋਂ ਟੱਪਣ ਦਾ ਖ਼ਦਸ਼ਾ

ਔਟਵਾ, 27 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਕੋਰੋਨਾ ਵਾਇਰਸ ਦੇ ਯੂ.ਕੇ ਅਤੇ ਦੱਖਣੀ ਅਫ਼ਰੀਕਾ ਵਾਲੇ ਖ਼ਤਰਨਾਕ ਸਟ੍ਰੇਨਜ਼ ਦੀ ਨਕੇਲ ਕਸਣ ਵਿਚ ਕੈਨੇਡਾ ਸੰਭਾਵਤ ਤੌਰ ’ਤੇ ਸਫ਼ਲ ਨਹੀਂ ਹੋਇਆ ਅਤੇ ਆਉਣ ਵਾਲੇ ਦਿਨਾਂ ਵਿਚ ਰੋਜ਼ਾਨਾ ਸਾਹਮਣੇ ਆ ਰਹੇ ਮਰੀਜ਼ਾਂ ਦੀ ਗਿਣਤੀ 12 ਹਜ਼ਾਰ ਤੱਕ ਪਹੁੰਚਣ ਦਾ ਖ਼ਦਸ਼ਾ ਜ਼ਾਹਰ ਕੀਤਾ ਗਿਆ ਹੈ। ਪਬਲਿਕ ਹੈਲਥ ਏਜੰਸੀ ਆਫ਼ ਕੈਨੇਡਾ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਅਗਲੇ ਹਫ਼ਤੇ ਮਰੀਜ਼ਾਂ ਦੀ ਕੁਲ ਗਿਣਤੀ 10 ਲੱਖ ਤੋਂ ਟੱਪ ਜਾਵੇਗੀ ਜੋ ਸ਼ੁੱਕਰਵਾਰ ਰਾਤ ਤੱਕ 9 ਲੱਖ 57 ਹਜ਼ਾਰ ਦਰਜ ਕੀਤੀ ਗਈ। ਕੈਨੇਡਾ ਦੀ ਮੁੱਖ ਸਿਹਤ ਅਫ਼ਸਰ ਡਾ. ਥੈਰੇਸਾ ਟੈਮ ਨੇ ਕਿਹਾ ਹੈ ਕਿ ਭਾਵੇਂ ਵੈਕਸੀਨੇਸ਼ਨ ਦੀ ਰਫ਼ਤਾਰ ਤੇਜ਼ ਕੀਤੀ ਗਈ ਹੈ ਪਰ ਇਹ ਵਾਇਰਸ ਫ਼ੈਲਣ ਦੀ ਰਫ਼ਤਾਰ ਨੂੰ ਮਾਤ ਨਹੀਂ ਦੇ ਸਕੀ ਜਿਸ ਨੂੰ ਵੇਖਦਿਆਂ ਕੈਨੇਡੀਅਨਜ਼ ਵਾਸਤੇ ਲਾਜ਼ਮੀ ਹੈ ਕਿ ਉਹ ਸਮਾਜਿਕ ਮੇਲ-ਮਿਲਾਪ ਬਿਲਕੁਲ ਘਟਾ ਦੇਣ।