Home ਕੈਨੇਡਾ ਕੈਨੇਡਾ ’ਚ ਪੰਜਾਬੀ ਟਰੱਕ ਡਰਾਈਵਰ ਦੀ ਹਾਦਸੇ ਦੌਰਾਨ ਮੌਤ

ਕੈਨੇਡਾ ’ਚ ਪੰਜਾਬੀ ਟਰੱਕ ਡਰਾਈਵਰ ਦੀ ਹਾਦਸੇ ਦੌਰਾਨ ਮੌਤ

0
ਕੈਨੇਡਾ ’ਚ ਪੰਜਾਬੀ ਟਰੱਕ ਡਰਾਈਵਰ ਦੀ ਹਾਦਸੇ ਦੌਰਾਨ ਮੌਤ

ਚੈਪਲਿਨ (ਸਸਕੈਚੇਵਨ), 31 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਸਸਕੈਚੇਵਨ ਸੂਬੇ ਵਿਚ ਬਰਫ਼ੀਲੇ ਤੂਫ਼ਾਨ ਕਾਰਨ ਵਾਪਰੇ ਭਿਆਨਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਨੌਜਵਾਨ ਦੀ ਸ਼ਨਾਖ਼ਤ ਕ੍ਰਿਪਾਲ ਸਿੰਘ ਗਿੱਲ ਵਜੋਂ ਕੀਤੀ ਗਈ ਹੈ ਜੋ ਆਪਣਾ ਟਰੱਕ ਲੈ ਕੇ ਬ੍ਰਿਟਿਸ਼ ਕੋਲੰਬੀਆ ਵੱਲਜਾ ਰਿਹਾ ਸੀ। ਰਾਯਲ ਕੈਨੇਡੀਅਨ ਮਾਊਂਟਡ ਪੁਲਿਸ ਮੁਤਾਬਕ ਹਾਈਵੇਅ-1 ’ਤੇ ਚੈਪਲਿਨ ਨੇੜੇ ਪੰਜ ਟਰੱਕਾਂ ਸਣੇ ਅੱਠ ਗੱਡੀਆਂ ਆਪਸ ਵਿਚ ਭਿੜ ਗਈਆਂ।