Home ਕੈਨੇਡਾ ਕੈਨੇਡਾ ’ਚ ਪੰਜਾਬੀ ਪਰਵਾਰ ਦਾ ਘਰ ਸੁੰਨਾ ਕਰਨ ਵਾਲੇ ਨੇ ਅਪਰਾਧ ਕਬੂਲਿਆ

ਕੈਨੇਡਾ ’ਚ ਪੰਜਾਬੀ ਪਰਵਾਰ ਦਾ ਘਰ ਸੁੰਨਾ ਕਰਨ ਵਾਲੇ ਨੇ ਅਪਰਾਧ ਕਬੂਲਿਆ

0
ਕੈਨੇਡਾ ’ਚ ਪੰਜਾਬੀ ਪਰਵਾਰ ਦਾ ਘਰ ਸੁੰਨਾ ਕਰਨ ਵਾਲੇ ਨੇ ਅਪਰਾਧ ਕਬੂਲਿਆ

ਟੋਰਾਂਟੋ, 27 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ 19 ਸਾਲ ਦੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਦੌਰਾਨ ਮੌਤ ਦੇ ਮਾਮਲੇ ਤਹਿਤ 46 ਸਾਲ ਦੇ ਪੀਟਰ ਸਿਮਜ਼ ਨੇ ਨਸ਼ਾ ਕਰ ਕੇ ਗੱਡੀ ਚਲਾਉਣ ਦਾ ਅਪਰਾਧ ਕਬੂਲ ਕਰ ਲਿਆ ਹੈ। ਪਿਛਲੇ ਸਾਲ 10 ਅਕਤੂਬਰ ਨੂੰ ਵਾਪਰੇ ਹਾਦਸੇ ਦੌਰਾਨ ਮਿਸੀਸਾਗਾ ਜਗਰਾਜਨ ਬਰਾੜ ਦੀ ਮੌਤ ਹੋ ਗਈ ਸੀ ਜਦਕਿ ਕਈ ਹੋਰ ਜ਼ਖ਼ਮੀ ਹੋਏ ਸਨ। ਵੀਡੀਓ ਕਾਨਫ਼ਰੰਸਿੰਗ ਰਾਹੀਂ ਮੁਕੱਦਮੇ ਦੀ ਸੁਣਵਾਈ ਵਿਚ ਸ਼ਾਮਲ ਹੋਏ ਜਗਰਾਜਨ ਬਰਾੜ ਦੇ ਪਿਤਾ ਰੌਬ ਬਰਾੜ ਦੀਆਂ ਅੱਖਾਂ ਵਿਚੋਂ ਹੰਝੂ ਵਗ ਰਹੇ ਸਨ। ਉਨ੍ਹਾਂ ਕਿਹਾ, ‘‘ਮੇਰੇ ਬੇਟੇ ਦਾ ਕੋਈ ਕਸੂਰ ਨਹੀਂ ਸੀ, ਉਹ ਕੰਮ ਖ਼ਤਮ ਕਰ ਕੇ ਘਰ ਪਰਤ ਰਿਹਾ ਸੀ। ਪੀਟਰ ਸਿਮਜ਼ ਨੇ ਮੇਰਾ ਬੱਚਾ ਹਮੇਸ਼ਾ ਲਈ ਖੋਹ ਲਿਆ। ਮੈਂ, ਉਸ ਨੂੰ ਕਦੇ ਨਹੀਂ ਦੇਖ ਸਕਾਂਗਾ ਕਿਉਂਕਿ ਪੀਟਰ ਨੇ ਸ਼ਰਾਬ ਪੀ ਕੇ ਗੱਡੀ ਚਲਾਈ।’’ ਅਦਾਲਤੀ ਸੁਣਵਾਈ ਵਿਚ ਬਰਾੜ ਪਰਵਾਰ ਦੇ ਕਈ ਮੈਂਬਰ ਸ਼ਾਮਲ ਹੋਏ ਜਿਸ ਦੌਰਾਨ ਪੀਲ ਰੀਜਨਲ ਪੁਲਿਸ ਦੇ ਦੋ ਅਫ਼ਸਰਾਂ ਨੇ ਗਵਾਹੀ ਦਿਤੀ। ਇਨ੍ਹਾਂ ਦੋਹਾਂ ਅਫ਼ਸਰਾਂ ਨੇ ਮਿਸੀਸਾਗਾ ਦੀ ਹੁਰਉਨਟਾਰੀਓ ਸਟ੍ਰੀਟ ਵਾਪਰਿਆ ਹਾਦਸਾ ਦੇਖਿਆ ਸੀ।