Home ਕੈਨੇਡਾ ਕੈਨੇਡਾ ’ਚ ਮੱਧਕਾਲੀ ਚੋਣਾਂ ਦਾ ਆਸਾਰ ਮੁੜ ਟਲੇ

ਕੈਨੇਡਾ ’ਚ ਮੱਧਕਾਲੀ ਚੋਣਾਂ ਦਾ ਆਸਾਰ ਮੁੜ ਟਲੇ

0
ਕੈਨੇਡਾ ’ਚ ਮੱਧਕਾਲੀ ਚੋਣਾਂ ਦਾ ਆਸਾਰ ਮੁੜ ਟਲੇ

ਟੋਰਾਂਟੋ, 2 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਮੱਧਕਾਲੀ ਚੋਣਾਂ ਦੇ ਆਸਾਰ ਇਕ ਵਾਰ ਫਿਰ ਟਲਦੇ ਨਜ਼ਰ ਆ ਰਹੇ ਹਨ। ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਕੋਰੋਨਾ ਵਾਇਰਸ ਕਾਰਨ ਪੈਦਾ ਹੋਏ ਮੌਜੂਦਾ ਹਾਲਾਤ ਅਤੇ ਨਿਊਫ਼ਾਊਂਡਲੈਂਡ ਐਂਡ ਲੈਬਰਾਡੌਰ ਵਿਧਾਨ ਸਭਾ ਚੋਣਾਂ ਦੇ ਨਤੀਜੇ ਵੇਖ ਕੇ ਲਿਬਰਲ ਪਾਰਟੀ ਮੁਲਕ ਦੇ ਲੋਕਾਂ ਤੋਂ ਫ਼ਤਵਾ ਮੰਗਣ ਦੀ ਹਿੰਮਤ ਨਹੀਂ ਕਰ ਸਕਦੀ। ਇਸ ਤੋਂ ਪਹਿਲਾਂ ਕਿਆਸੇ ਲਾਏ ਜਾ ਰਹੇ ਸਨ ਕਿ ਜੂਨ ਵਿਚ ਚੋਣਾਂ ਦਾ ਐਲਾਨ ਹੋ ਸਕਦਾ ਹੈ ਪਰ ਹਾਲਾਤ ਐਨੀ ਤੇਜ਼ੀ ਨਾਲ ਬਦਲੇ ਕਿ ਸਿਆਸਤਦਾਨਾਂ ਵਾਸਤੇ ਚੋਣਾਂ ਬਾਰੇ ਸੋਚਣਾ ਵੀ ਸੰਭਵ ਨਹੀਂ। ਸਿਆਸੀ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਚੋਣਾਂ ਹੋਣ ਦੀ ਸੂਰਤ ਵਿਚ ਜ਼ਿਆਦਾਤਰ ਥਾਵਾਂ ’ਤੇ ਪੋÇਲੰਗ ਬੂਥ ਸਥਾਪਤ ਕਰਨੇ ਸੰਭਵ ਨਹੀਂ ਹੋਣਗੇ ਅਤੇ ਡਾਕ ਰਾਹੀਂ ਵੋਟਾਂ ਪਵਾਉਣੀਆਂ ਹੋਣਗੀਆਂ। ਨਿਊਫ਼ਾਊਂਡਲੈਂਡ ਐਂਡ ਲੈਬਰਾਡੌਰ ਵਿਧਾਨ ਸਭਾ ਚੋਣਾਂ ਦੌਰਾਨ ਇਸੇ ਕਿਸਮ ਦੀਆਂ ਸਮੱਸਿਆਵਾਂ ਦਾ ਟਾਕਰਾ ਕਰਨਾ ਪਿਆ।