ਔਟਵਾ, 24 ਮਈ (ਵਿਸ਼ੇਸ਼ ਪ੍ਰਤੀਨਿਧ) : ਕੈਨੇਡੀਅਨ ਸਿਆਸਤ ਵਿਚ ਵਿਦੇਸ਼ੀ ਦਖਲ ਬਾਰੇ ਕਿਸੇ ਜਨਤਕ ਪੜਤਾਲ ਦੀ ਜ਼ਰੂਰਤ ਨਹੀਂ ਪਰ ਮੁਲਕ ਦੀ ਚੋਣ ਪ੍ਰਕਿਰਿਆ ਉਪਰ ਲੋਕਾਂ ਦਾ ਵਿਸ਼ਵਾਸ ਵਧਾਉਣ ਲਈ ਸੰਸਦ ਅਤੇ ਖੁਫੀਆ ਏਜੰਸੀਆਂ ਨੂੰ ਵਧੇਰੇ ਕਾਰਗਰ ਤਰੀਕੇ ਅਖਤਿਆਰ ਕਰਨੇ ਹੋਣਗੇ। ਲਿਬਰਲ ਸਰਕਾਰ ਵਲੋਂ ਵਿਦੇਸ਼ੀ ਦਖਲ ਦੇ ਮੁੱਦੇ ’ਤੇ ਨਿਯੁਕਤ ਵਿਸ਼ੇਸ਼ ਦੂਤ ਡੇਵਿਡ ਜੌਹਨਸਟਨ ਵੱਲੋਂ ਆਪਣੀ ਰਿਪੋਰਟ ਵਿਚ ਇਹ ਸਿਫ਼ਾਰਸ਼ ਕੀਤੀ ਗਈ ਹੈ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਸਰਕਾਰ ਇਸ ਸਿਫ਼ਾਰਸ਼ ਦੀ ਪਾਲਣਾ ਕਰੇਗੀ।