Home ਇੰਮੀਗ੍ਰੇਸ਼ਨ ਕੈਨੇਡਾ ’ਚ ਵਿਦੇਸ਼ੀ ਸੈਲਾਨੀਆਂ ਦੀ ਗਿਣਤੀ ਹੋਈ ਦੁੱਗਣੀ

ਕੈਨੇਡਾ ’ਚ ਵਿਦੇਸ਼ੀ ਸੈਲਾਨੀਆਂ ਦੀ ਗਿਣਤੀ ਹੋਈ ਦੁੱਗਣੀ

0


ਮਾਰਚ ’ਚ ਪੁੱਜੇ 2 ਲੱਖ 81 ਹਜ਼ਾਰ ਤੋਂ ਵੱਧ ਸੈਲਾਨੀ
ਪਿਛਲੇ ਸਾਲ 1 ਲੱਖ 48 ਹਜ਼ਾਰ ’ਤੇ ਸੀ ਇਹ ਅੰਕੜਾ
ਔਟਵਾ, 24 ਮਈ (ਹਮਦਰਦ ਨਿਊਜ਼ ਸਰਵਿਸ) :
ਭਾਰਤੀਆਂ, ਖਾਸ ਤੌਰ ’ਤੇ ਪੰਜਾਬੀਆਂ ਲਈ ਕੈਨੇਡਾ ਇੱਕ ਮਨਪਸੰਦ ਮੁਲਕ ਬਣਿਆ ਹੋਇਆ ਹੈ। ਵੱਡੀ ਗਿਣਤੀ ਵਿੱਚ ਵਿਦੇਸ਼ੀ ਸੈਲਾਨੀ ਹਰ ਸਾਲ ਇਸ ਮੁਲਕ ਵਿੱਚ ਪੈਰ ਰੱਖ ਰਹੇ ਨੇ, ਪਰ ਇਸ ਸਾਲ ਵਿਦੇਸ਼ੀ ਸੈਲਾਨੀਆਂ ਦੀ ਗਿਣਤੀ ਵਿੱਚ ਤੇਜ਼ ਵਾਧਾ ਦੇਖਣ ਨੂੰ ਮਿਲਿਆ। ਮਾਰਚ ਮਹੀਨੇ ਤੱਕ 2 ਲੱਖ 81 ਹਜ਼ਾਰ 400 ਵਿਦੇਸ਼ੀ ਸੈਲਾਨੀਆਂ ਨੇ ਇਸ ਮੁਲਕ ਦੀ ਧਰਤੀ ’ਤੇ ਪੈਰ ਰੱਖਿਆ, ਜਦਕਿ ਪਿਛਲੇ ਸਾਲ ਇਹ ਅੰਕੜਾ ਸਿਰਫ਼ 1 ਲੱਖ 48 ਹਜ਼ਾਰ 900 ਦਰਜ ਕੀਤਾ ਗਿਆ ਸੀ।