ਕੈਨੇਡਾ ’ਚ ਸਿੱਖਾਂ ਵਿਰੁੱਧ ਨਸਲੀ ਟਿੱਪਣੀਆਂ

ਬਰੈਂਪਟਨ, 2 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਸਿੱਖ ਵਿਰਾਸਤੀ ਮਹੀਨਾ ਸ਼ੁਰੂ ਹੋਣ ਮੌਕੇ ਪੀਲ ਡਿਸਟ੍ਰਿਕਟ ਸਕੂਲ ਬੋਰਡ ਵੱਲੋਂ ਕਰਵਾਏ ਸਮਾਗਮ ਵਿਚ ਨਸਲਵਾਦੀਆਂ ਵੱਲੋਂ ਵਿਘਨ ਪਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਆਨਲਾਈਨ ਸਮਾਗਮ ਜਿਸ ਵਿਚ ਐਨ.ਡੀ.ਪੀ. ਦੇ ਆਗੂ ਜਗਮੀਤ ਸਿੰਘ ਵੀ ਸ਼ਾਮਲ ਹੋਏ, ਦੌਰਾਨ ਅਣਪਛਾਤੇ ਲੋਕਾਂ ਨੇ ਨਸਲੀ ਅਤੇ ਵਿਤਕਰੇ ਭਰਪੂਰ ਸ਼ਬਦਾਵਲੀ ਦੀ ਵਰਤੋਂ ਕੀਤੀ। ਪੀਲ ਡਿਸਟ੍ਰਿਕਅ ਸਕੂਲ ਬੋਰਡ ਵੱਲੋਂ ਸਮਾਗਮ ਵਿਚ ਸ਼ਾਮਲ ਸ਼ਖਸੀਅਤਾਂ ਅਤੇ ਸਿੱਖ ਭਾਈਚਾਰੇ ਤੋਂ ਮੁਆਫ਼ੀ ਮੰਗੀ ਗਈ ਹੈ। ਬੋਰਡ ਦੀ ਐਜੁਕੇਸ਼ਨ ਡਾਇਰੈਕਟਰ ਕੌਲੀਨ ਰਸਲ ਰੌਅਲਿਨਜ਼ ਅਤੇ ਸੁਪਰਵਾਈਜ਼ਰ ਬਰੂਸ ਰੌਡਰਿਗਜ਼ ਨੇ ਕਿਹਾ ਕਿ ਨਸਲੀ ਟਿੱਪਣੀ ਕਰਨ ਵਾਲਿਆਂ ਦੇ ਖਾਤੇ ਤੁਰਤ ਬਲੌਕ ਕਰ ਦਿਤੇ ਗਏ ਅਤੇ ਮਾਮਲੇ ਦੀ ਪੜਤਾਲ ਆਰੰਭੀ ਗਈ ਹੈ। ਉਨ੍ਹਾਂ ਕਿਹਾ ਕਿ ਨਸਲਵਾਦੀ ਟਿੱਪਣੀਆਂ ਸਿੱਧੇ ਤੌਰ ’ਤੇ ਸਿੱਖ, ਸਾਊਥ ਏਸ਼ੀਅਨ ਅਤੇ ਕਾਲਿਆਂ ਵਿਰੁੱਧ ਨਫ਼ਰਤ ਦੀ ਭਾਵਨਾ ਦਾ ਪ੍ਰਗਟਾਵਾ ਕਰਦੀਆਂ ਸਨ।

Video Ad
Video Ad