
10 ਕੈਨੇਡੀਅਨ ਨੌਜਵਾਨਾਂ ’ਚ ਚੁਣਿਆ ਗਿਆ ਅਭੈਜੀਤ ਸੱਚਲ
ਔਟਵਾ, 15 ਅਗਸਤ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਵਿੱਚ ਵੱਕਾਰੀ ਯੂਥ ਕੌਂਸਲ ‘ਐਨਵਾਇਰਮੈਂਟ ਐਂਡ ਕਲਾਈਮੇਟ ਚੇਂਜ ਯੂਥ ਕੌਂਸਲ’ ਲਈ 10 ਕੈਨੇਡੀਅਨ ਨੌਜਵਾਨਾਂ ਦੀ ਚੋਣ ਕੀਤੀ ਗਈ, ਜਿਨ੍ਹਾਂ ਵਿੱਚ ਸਿੱਖ ਨੌਜਵਾਨ ਅਭੈਜੀਤ ਸਿੰਘ ਸੱਚਲ ਦਾ ਨਾਮ ਵੀ ਸ਼ਾਮਲ ਹੈ।
‘ਐਨਵਾਇਰਮੈਂਟ ਐਂਡ ਕਲਾਈਮੇਟ ਚੇਂਜ ਯੂਥ ਕੌਂਸਲ’ ਕੈਨੇਡੀਅਨ ਨੌਜਵਾਨਾਂ ਦਾ ਇੱਕ ਗਰੁੱਪ ਹੈ, ਜਿਹੜੇ ਕਿ ਵਾਤਾਵਰਣ ਦੀ ਸੁਰੱਖਿਆ ਅਤੇ ਜਲਵਾਯੂ ਤਬਦੀਲੀ ਦੇ ਮੁੱਦੇ ਨੂੰ ਲੈ ਕੇ ਪੂਰੀ ਤਰ੍ਹਾਂ ਸਰਗਰਮ ਰਹਿੰਦੇ ਨੇ।
ਉਨ੍ਹਾਂ ਵੱਲੋਂ ਦੂਜੇ ਲੋਕਾਂ ਨੂੰ ਵੀ ਇਸੇ ਤਰ੍ਹਾਂ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ।