Home ਕੈਨੇਡਾ ਕੈਨੇਡਾ ’ਚ ਸਿੱਖ ਮੋਟਰਸਾਈਕਲ ਸਵਾਰਾਂ ਨੂੰ ਮਿਲੀ ਵੱਡੀ ਰਾਹਤ

ਕੈਨੇਡਾ ’ਚ ਸਿੱਖ ਮੋਟਰਸਾਈਕਲ ਸਵਾਰਾਂ ਨੂੰ ਮਿਲੀ ਵੱਡੀ ਰਾਹਤ

0


ਸਸਕੈਚਵਨ ਸੂਬੇ ’ਚ ਖਾਸ ਰਾਈਡ ਲਈ ਹੈਲਮਟ ਤੋਂ ਮਿਲੀ ਛੋਟ
ਰੇਜਿਨਾ (ਸਸਕੈਚਵਨ), 28 ਮਈ (ਹਮਦਰਦ ਨਿਊਜ਼ ਸਰਵਿਸ) :
ਮਿਹਨਤ, ਲਗਨ ਤੇ ਸੇਵਾ ਭਾਵਨਾ ਲਈ ਦੁਨੀਆ ਭਰ ਵਿੱਚ ਜਾਣੇ ਜਾਂਦੇ ਸਿੱਖ ਭਾਈਚਾਰੇ ਲਈ ਕੈਨੇਡਾ ਤੋਂ ਅਹਿਮ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਸਸਕੈਚਵਨ ਸੂਬੇ ਦੀ ਸਰਕਾਰ ਨੇ ਕਿਸੇ ਖਾਸ ਰਾਈਡ ਲਈ ਸਿੱਖ ਮੋਟਰਸਾਈਕਲ ਸਵਾਰਾਂ ਨੂੰ ਹੈਲਮਟ ਤੋਂ ਅਸਥਾਈ ਛੋਟ ਦੇ ਦਿੱਤੀ। ਭਾਵ ਹੁਣ ਇਹ ਸਿੱਖ ਮੋਟਰਸਾਈਕਲ ਸਵਾਰ ਚੈਰਿਟੀ ਰਾਈਡ ਜਿਹੇ ਖਾਸ ਸਮਾਗਮਾਂ ਦੌਰਾਨ ਬਿਨਾ ਹੈਲਮਟ ਤੋਂ ਬਾਈਕ ਚਲਾ ਸਕਣਗੇ।