Home ਕੈਨੇਡਾ ਕੈਨੇਡਾ ’ਚ 2 ਭਾਰਤੀ ਨੌਜਵਾਨ ਨਸ਼ਿਆਂ ਸਣੇ ਕਾਬੂ

ਕੈਨੇਡਾ ’ਚ 2 ਭਾਰਤੀ ਨੌਜਵਾਨ ਨਸ਼ਿਆਂ ਸਣੇ ਕਾਬੂ

0

ਪੁਲਿਸ ਨੇ ਗੁਰਪ੍ਰੀਤ ਸਿੰਘ ਅਤੇ ਪ੍ਰਿੰਸ ਸ਼ਰਮਾ ਵਜੋਂ ਕੀਤੀ ਸ਼ਨਾਖਤ

ਟੋਰਾਂਟੋ, 25 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਦੋ ਭਾਰਤੀ ਨੌਜਵਾਨਾਂ ਨੂੰ ਨਸ਼ਿਆਂ ਦੀ ਵੱਡੀ ਖੇਪ ਸਣੇ ਗ੍ਰਿਫ਼ਤਾਰ ਕੀਤਾ ਗਿਆ ਹੈ। ਆਰ.ਸੀ.ਐਮ.ਪੀ. ਵੱਲੋਂ ਇਹ ਬਰਾਮਦਗੀ ਉਨਟਾਰੀਓ ਦੇ ਮੇਡਸਟੰਨ ਕਸਬੇ ਨੇੜੇ ਹਾਈਵੇਅ 16 ’ਤੇ ਲਾਏ ਇਕ ਨਾਕੇ ਦੌਰਾਨ ਕੀਤੀ ਗਈ। ਆਰ.ਸੀ.ਐਮ.ਪੀ. ਨੇ ਦੱਸਿਆ ਕਿ ਇਕ ਗੱਡੀ ਵਿਚ ਸਵਾਰ ਦੋ ਜਣਿਆਂ ਦੇ ਸ਼ਨਾਖਤੀ ਸਬੂਤ, ਗੱਡੀ ਦੀ ਰਜਿਸਟ੍ਰੇਸ਼ਨ ਅਤੇ ਹੋਰ ਦਸਤਾਵੇਜ਼ ਚੈਕ ਕਰਨ ਮਗਰੋਂ ਪੁਲਿਸ ਅਫ਼ਸਰਾਂ ਨੂੰ ਦੋਹਾਂ ’ਤੇ ਸ਼ੱਕ ਹੋ ਗਿਆ ਕਿਉਂਕਿ ਇਕ ਜਣੇ ਵੱਲੋਂ ਜ਼ਮਾਨਤ ਸ਼ਰਤਾਂ ਦੀ ਉਲੰਘਣਾ ਬਾਰੇ ਵੀ ਪਤਾ ਲੱਗਾ।