Home ਕਾਰੋਬਾਰ ਕੈਨੇਡਾ ’ਚ 20 ਡਾਲਰ ਦੇ ਨੋਟਾਂ ’ਤੇ ਛਪੇਗੀ ਕਿੰਗ ਚਾਰਲਸ ਦੀ ਤਸਵੀਰ

ਕੈਨੇਡਾ ’ਚ 20 ਡਾਲਰ ਦੇ ਨੋਟਾਂ ’ਤੇ ਛਪੇਗੀ ਕਿੰਗ ਚਾਰਲਸ ਦੀ ਤਸਵੀਰ

0


ਤਾਜਪੋਸ਼ੀ ਦੇ ਜਸ਼ਨਾਂ ਦੌਰਾਨ ਫੈਡਰਲ ਸਰਕਾਰ ਨੇ ਕੀਤਾ ਐਲਾਨ
ਔਟਵਾ, 8 ਮਈ (ਹਮਦਰਦ ਨਿਊਜ਼ ਸਰਵਿਸ) :
ਬਰਤਾਨੀਆ ’ਚ 70 ਸਾਲਾਂ ਬਾਅਦ ਹੋਈ ਤਾਜਪੋਸ਼ੀ ਦੇ ਜਸ਼ਨਾਂ ਦਰਮਿਆਨ ਕੈਨੇਡਾ ਨੇ ਆਪਣੇ 20 ਡਾਲਰ ਦੇ ਨੋਟਾਂ ਤੇ ਸਿੱਕਿਆਂ ’ਤੇ ਕਿੰਗ ਚਾਰਲਸ ਦੀ ਤਸਵੀਰ ਛਾਪਣ ਦਾ ਐਲਾਨ ਕਰ ਦਿੱਤਾ। ਇਸ ਕੈਨੇਡੀਅਨ ਕਰੰਸੀ ’ਤੇ ਮਹਾਰਾਣੀ ਐਲਿਜ਼ਾਬੈਥ ਦੀ ਥਾਂ ਹੁਣ ਕਿੰਗ ਚਾਰਲਸ ਦੀ ਤਸਵੀਰ ਲਾ ਕੇ ਬਰਤਾਨੀਆ ਦੇ ਤਤਕਾਲੀ ਰਾਜਾ ਜਾਂ ਰਾਣੀ ਦੀ ਤਸਵੀਰ ਲਾਏ ਜਾਣ ਦੀ ਸਦੀਆਂ ਪੁਰਾਣੀ ਰੀਤ ਨੂੰ ਬਕਰਾਰ ਰੱਖਿਆ ਜਾਵੇਗਾ।