ਕੈਨੇਡਾ ਜਾਣ ਦੇ ਚੱਕਰ ਵਿਚ ਨੌਜਵਾਨ ਨੇ 25 ਲੱਖ ਵੀ ਗਵਾਏ ਤੇ ਜਾਨ ਵੀ ਗਈ

ਜਲੰਧਰ, 9 ਅਪੈ੍ਰਲ, ਹ.ਬ. : ਪੰਜਾਬ ਵਿਚ ਕੰਟਰੈਕਟ ਮੈਰਿਜ ਦੀ ਖੇਡ ਜਾਨ ਲੇਵਾ ਬਣਦੀ ਜਾ ਰਹੀ ਹੈ। ਤਾਜ਼ਾ ਮਾਮਲਾ ਜਲੰਧਰ ਦੇ ਗੋਰਾਇਆ ਤੋਂ ਸਾਹਮਣੇ ਆਇਆ। ਭਾਸਕਰ ਦੀ ਰਿਪੋਰਟ ਅਨੁਸਾਰ ਇੰਗਲੈਂਡ ਵਿਚ ਰਹਿ ਰਹੀ ਔਰਤ ਨੇ ਜ਼ਿੰਦਗੀ ਭਰ ਦੀ ਕਮਾਈ ਲਾ ਕੇ ਪੁੱਤਰ ਨੂੰ ਕੈਨੇਡਾ ਭੇਜਣ ਦੇ ਲਈ ਕੰਟਰੈਕਟ ਮੈਰਿਜ ਕਰਵਾਈ। ਕੈਨੇਡਾ ਪੁੱਜ ਕੇ ਲੜਕੀ ਨੇ ਦਸ ਲੱਖ ਹੋਰ ਮੰਗੇ, ਇਸ ਤੋਂ ਪ੍ਰੇਸ਼ਾਨ ਹੋ ਕੇ ਇਕਲੌਤੇ ਪੁੱਤਰ ਦੀ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ। ਮੌਤ ਤੋਂ ਬਾਅਦ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਤਾਂ Îਇੱਕ ਸਾਲ ਜਾਂਚ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰ ਲਿਆ।
ਜੰਡਿਆਲਾ ਦੇ ਪਿੰਡ ਪੱਤੀ ਧੰਨੀ ਨਿਵਾਸੀ ਅਮ੍ਰਤਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਭਾਣਜਾ ਮਨਦੀਪ ਸਿੰਘ ਕੈਨੇਡਾ ਵਿਚ ਸੈਟਲ ਕਰਾਉਣ ਲਈ ਫੁਫੜ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਗੋਰਾਇਆ ਦੇ ਪਿੰਡ ਢੱਡਾ ਦੇ ਰਹਿਣ ਵਾਲੇ ਤੀਰਥ ਸਿੰਘ ਦੀ ਆਈਲੈਟਸ ਕਲੀਅਰ ਕਰ ਚੁੱਕੀ ਬੇਟੀ ਪ੍ਰਦੀਪ ਕੌਰ ਨਾਲ ਕਰੀਬ 25 ਲੱਖ ਰੁਪਏ ਵਿਚ ਕੰਟਰੈਕਟ ਕਰਵਾ ਦਿੱਤਾ। ਦੋਵਾਂ ਦਾ 9 ਸਤੰਬਰ 2019 ਨੂੰ ਵਿਆਹ ਹੋ ਗਿਆ। ਵਿਆਹ ਦੇ ਕੁਝ ਸਮਾਂ ਬਾਅਦ ਪ੍ਰਦੀਪ ਕੌਰ ਕੈਨੇਡਾ ਚਲੀ ਗਈ ਅਤੇ ਉਥੇ ਪੁੱਜਦੇ ਹੀ ਫੋਨ ਬੰਦ ਕਰ ਦਿੱਤਾ। ਪ੍ਰਦੀਪ ਦੇ ਪਰਵਾਰ ਵਾਲਿਆਂ ਨੇ ਇਸ ਤੋਂ ਬਾਅਦ ਦਸ ਲੱਖ ਰੁਪਏ ਹੋਰ ਮੰਗੇ।
ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ 24 ਅਪ੍ਰੈਲ 2020 ਨੂੰ ਮਨਦੀਪ ਖੇਤਾਂ ਕੋਲ ਬਣੀ ਮੋਟਰ ’ਤੇ ਸੁੱਤਾ ਪਿਆ ਸੀ। ਸਵੇਰੇ ਕਰੀਬ ਸਾਢੇ ਸੱਤ ਵਜੇ ਉਸ ਦਾ ਦੋਸਤ ਉਠਾਉਣ ਆਇਆ ਤਾਂ ਉਹ ਉਠਿਆ ਨਹੀਂ। ਅਮ੍ਰਿਤਪਾਲ ਉਸ ਨੂੰ ਹਸਪਤਾਲ ਲੈ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਉਨ੍ਹਾਂ ਨੇ ਮੁਲਜ਼ਮ ਪ੍ਰਦੀਪ ਕੌਰ ਦੇ ਪਰਵਾਰ ਵਾਲਿਆਂ ਕੋਲੋਂ ਪੈਸੇ ਮੰਗੇ। ਪੁਲਿਸ ਨੇ ਨੌਜਵਾਨ ਪ੍ਰਦੀਪ ਕੌਰ ਦੇ ਪਿਤਾ ਤੀਰਥ ਸਿੰਘ ਨੇ ਜਾਂਚ ਵਿਚ ਸ਼ਾਮਲ ਹੋ ਕੇ ਕਿਹਾ ਕਿ ਮਨਦੀਪ ਨੂੰ ਵਿਦੇਸ਼ ਬੁਲਾਉਣ ਦੀ ਕੋਸ਼ਿਸ਼ ਕੀਤੀ ਸੀ। ਲੇਕਿਨ ਉਹ ਸਬੂਤ ਨਹੀਂ ਦੇ ਸਕਿਆ। ਤੀਰਥ ਸਿੰਘ ਨੇ ਕਿਹਾ ਕਿ ਉਹ ਪੈਸੇ ਨਹੀਂ ਮੋੜੇਗਾ। ਬਲਕਿ ਮ੍ਰਿਤਕ ਮਨਦੀਪ ਦੀ ਵਿਰਾਸਤੀ ਜਾਇਦਾਦ ਤੋਂ ਧੀ ਦਾ ਹਿੱਸਾ ਲੈਣ ਦੇ ਲਈ ਉਸ ਦੇ ਪਰਵਾਰ ’ਤੇ ਕੇਸ ਕਰੇਗਾ੍ਰ।
ਮ੍ਰਿਤਕ ਮਨਦੀਪ ਸਿੰਘ ਦੇ ਮਾਮਾ ਅਮ੍ਰਤਪਾਲ ਸਿੰਘ ਨੇ ਦੋਸ਼ ਲਾਇਆ ਕਿ ਜਦ ਪ੍ਰਦੀਪ ਦੇ ਪਰਵਾਰ ਵਾਲਿਆਂ ਖ਼ਿਲਾਫ਼ ਪੁਲਿਸ ਨੂੰ ਸ਼ਿਕਾਇਤ ਦਿਤੀ ਤਾਂ ਉਨ੍ਹਾਂ ਨੇ ਅਮ੍ਰਿਤਪਾਲ ’ਤੇ ਸ਼ਿਕਾਇਤ ਵਾਪਸ ਲੈਣ ਦੇ ਲਈ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ। ਪੁਲਿਸ ਨੇ ਮੁਲਜ਼ਮਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਗੈਰ ਇਰਾਦਤਨ ਹੱਤਿਆ ਦੇ ਐਂਗਲ ਤੋਂ ਜਾਂਚ ਕਰ ਰਹੀ ਹੈ। ਜਾਂਚ ਤੋਂ ਬਾਅਦ ਪੁਲਿਸ ਮਾਮਲੇ ਵਿਚ 306 ਧਾਰਾ ਜੋੜੇਗੀ।

Video Ad
Video Ad