Home ਤਾਜ਼ਾ ਖਬਰਾਂ ਕੈਨੇਡਾ ਤੋਂ ਆਏ ਨੌਜਵਾਨ ਦੀ ਮੋਗਾ ’ਚ ਕੁੱਟਮਾਰ, ਪਰਵਾਰ ਨੂੰ ਗੱਡੀ ਵਿਚ ਬਿਠਾ ਕੇ ਲਾਈ ਅੱਗ

ਕੈਨੇਡਾ ਤੋਂ ਆਏ ਨੌਜਵਾਨ ਦੀ ਮੋਗਾ ’ਚ ਕੁੱਟਮਾਰ, ਪਰਵਾਰ ਨੂੰ ਗੱਡੀ ਵਿਚ ਬਿਠਾ ਕੇ ਲਾਈ ਅੱਗ

0
ਕੈਨੇਡਾ ਤੋਂ ਆਏ ਨੌਜਵਾਨ ਦੀ ਮੋਗਾ ’ਚ ਕੁੱਟਮਾਰ, ਪਰਵਾਰ ਨੂੰ ਗੱਡੀ ਵਿਚ ਬਿਠਾ ਕੇ ਲਾਈ ਅੱਗ

ਮੋਗਾ, 3 ਅਪ੍ਰੈਲ, ਹ.ਬ. : ਕੈਨੇਡਾ ਤੋਂ ਪਰਵਾਰ ਦੇ ਨਾਲ ਭਰਾ ਦੇ ਵਿਆਹ ਵਿਚ ਸ਼ਾਮਲ ਹੋਣ ਲਈ ਆਏ ਪਿੰਡ ਝੰਡੇਵਾਲਾ Îਨਿਵਾਸੀ ਹਨੀ ਕੁਮਾਰ ’ਤੇ ਨਾਨਕੇ ਪਿੰਡ ਮਾਣੂੰਕੇ ਵਿਚ ਕਾਰ ਬੈਕ ਕਰਦੇ ਸਮੇਂ ਹਮਲਾ ਹੋ ਗਿਆ। ਨੌਜਵਾਨਾਂ ਨੇ ਐਨਆਰਆਈ ਨੂੰ ਗੱਡੀ ਤੋਂ ਉਤਾਰ ਕੇ ਬੇਸਬੈਟ ਨਾਲ ਕੁੱਟਿਆ। ਇਸ ਤੋਂ ਬਾਅਦ ਉਸ ਦੀ ਪਤਨੀ ਨਾਲ ਛੇੜਛਾੜ ਕੀਤੀ ਅਤੇ ਬੈਗ ਖੋਹ ਲਿਆ। ਦੱਸਿਆ ਜਾ ਰਿਹਾ ਹੈ ਕਿ ਐਨਆਰਆਈ ਦੀ ਪਤਨੀ ਦੇ ਪਰਸ ਵਿਚ 80 ਹਜ਼ਾਰ ਰੁਪਏ, ਸਾਢੇ ਛੇ ਤੋਲੇ ਸੋਨਾ, ਤਿੰਨ ਘੜੀਆਂ ਵੀ ਸਨ। ਨਾਲ ਹੀ ਹਮਲਾਵਰਾਂ ਨੇ ਐਨਆਰਆਈ ਦੀ ਵਰਨਾ ਕਾਰ ’ਤੇ ਤੇਲ ਪਾ ਕੇ ਅੱਗ ਲਾ ਦਿੱਤੀ।
ਸ਼ਿਕਾਇਤ ਮਿਲਣ ਤੋ ਬਾਅਦ ਪੁਲਿਸ ਨੇ ਗੁਰਪ੍ਰੀਤ ਸਿੰਘ ਗੋਪੀ, ਗੋਬਿੰਦ ਸਿੰਘ, ਸੰਦੀਪ ਸਿੰਘ, ਗੁਰਦੀਪ ਸਿੰਘ ਅਤੇ ਕਿਸ਼ਨ ਸਿੰਘ ਦੇ ਖਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਨੇ ਦੋ ਅਪ੍ਰੈਲ ਨੂੰ ਦੁਪਹਿਰ ਵਿਚ ਗੋਵਿੰਦ ਸਿੰਘ, ਗੁਰਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ ਹਨੀ ਕੁਮਾਰ ਅਪਣੇ ਨਾਨਕੇ ਪਿੰਡ ਵਿਚ ਨਾਨੀ ਨੂੰ ਵਿਆਹ ਵਿਚ ਸ਼ਾਮਲ ਹੋਣ ਦੇ ਲਈ ਪਰਵਾਰ ਦੇ ਨਾਲ ਲੈਣ ਗਿਆ ਸੀ। ਉਥੇ ਮੁਲਜ਼ਮਾਂ ’ਤੇ ਉਸ ’ਤੇ ਹਮਲਾ ਕਰ ਦਿੱਤਾ।
ਥਾਣਾ ਨਿਹਾਲ ਸਿੰਘ ਵਾਲਾ ਦੇ ਏਐਸਆਈ ਹਰਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਝੰਡੇਵਾਲਾ ਹਾਲ ਅਬਾਦ ਕੈਨੇਡਾ ਲਿਵਾਸੀ ਹਨੀ ਕੁਮਾਰ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਕਿ ਉਸ ਦੇ ਛੋਟੇ ਭਰਾ ਭੁਪਿੰਦਰ ਕੁਮਾਰ ਦਾ ਵਿਆਹ 4 ਅਪ੍ਰੈਲ ਨੂੰ ਹੈ। ਉਹ ਪਰਵਾਰ ਸਣੇ ਦੋ ਮਹੀਨੇ ਦੀ ਛੁੱਟੀ ਲੈ ਕੇ ਕੈਨੇਡਾ ਤੋਂ ਭਰਾ ਦੇ ਵਿਆਹ ਵਿਚ ਸ਼ਾਮਲ ਹੋਣ ਪਿੰਡ ਆਇਆ ਸੀ। 31 ਮਾਰਚ ਨੂੰ ਉਹ ਨਾਨਕੇ ਘਰ ਪਿੰਡ ਮਾਣੂੰਕੇ ਸਥਿਤ ਨਾਨੀ ਕੈਲਾਸ਼ਵੰਤੀ ਦੇ ਘਰ ਆਏ ਸੀ। ਉਹ ਸਕਾਰਪੀਓ ਵਿਚ ਪਤਨੀ ਕਰਮਜੀਤ ਕੌਰ, ਦੋ ਸਾਲ ਦੀ ਬੇਟੀ ਅਵੀਰਾ ਦੇ ਨਾਲ ਉਥੇ ਨਾਨੀ ਨੂੰ ਲੈਣ ਆਏ ਸੀ। ਪਤਨੀ, ਬੇਟੀ ਅਤੇ ਨਾਨੀ ਦੇ ਨਾਲ ਰਾਤ ਨੂੰ ਸਵਾ ਦਸ ਵਜੇ ਆਉਣ ਦੇ ਲਈ ਗੱਡੀ ਬੈਕ ਕਰ ਰਿਹਾ ਸੀ। ਉਥੇ ਨਾਨਕੇ ਪਿੰਡ ਦਾ ਗੁਰਪ੍ਰੀਤ ਸਿੰਘ ਦੋਸਤਾਂ ਦੇ ਨਾਲ ਖੜ੍ਹਾ ਸੀ। ਉਹ ਉਨ੍ਹਾਂ ਨੂੰ ਜਾਣਦਾ ਸੀ। ਕਿਉਂਕਿ ਅਕਸਰ ਨਾਨਕੇ ਆਉਣਾ ਜਾਣਾ ਸੀ। ਸਕਾਰਪੀਓ ਬੈਕ ਕਰਨ ਲੱਗਾ ਤਾਂ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਗੱਡੀ ਉਸ ’ਤੇ ਚੜ੍ਹਾ ਦੇਣੀ ਸੀ। ਉਸ ਨੇ ਕਿਹਾ ਕਿ ਜਗ੍ਹਾ ਬਹੁਤ ਹੈ, ਅਜਿਹਾ ਕੁਝ ਨਹੀਂ ਹੋਵੇਗਾ, ਲੇਕਿਨ ਉਥੇ ਖੜ੍ਹੇ ਨੌਜਵਾਨ ਆਏ ਅਤੇ ਕਾਰ ਦਾ ਦਰਵਾਜ਼ਾ ਖੋਲ੍ਹ ਕੇ ਗੱਡੀ ਤੋਂ ਖਿੱਚ ਕੇ ਥੱਲੇ ਉਤਾਰ ਲਿਆ ਅਤੇ ਬੇਸਬੈਟ ਨਾਲ ਕੁੱਟਣ ਲੱਗੇ। ਇੱਕ ਨੌਜਵਾਨ ਨੇ ਉਸ ਦੀ ਪਤਨੀ ਦਾ ਬੈਗ ਖੋਹ ਲਿਆ, ਜਿਸ ਵਿਚ 80 ਹਜ਼ਾਰ ਰੁਪਏ, 6 ਤੋਲੇ ਸੋਨਾ, ਤਿੰਨ ਘੜੀਆਂ ਸੀ। ਉਕਤ ਨੌਜਵਾਨ ਪਤਨੀ ਕਰਮਜੀਤ ਕੌਰ ਨਾਲ ਛੇੜਛਾੜ ਕਰਨ ਲੱਗਾ। ਇਸ ਤੋਂ ਬਾਅਦ ਮੁਲਜ਼ਮਾਂ ਨੇ ਕਾਰ ’ਤੇ ਤੇਲ ਪਾ ਕੇ ਸਾੜ ਦਿੱਤਾ ਤੇ ਫਰਾਰ ਹੋ ਗਏ।