ਕੈਨੇਡਾ ਤੋਂ ਗੋਲਡੀ ਬਰਾੜ ਹੋਇਆ ਫਰਾਰ!

ਨਵੀਂ ਦਿੱਲੀ, 26 ਸਤੰਬਰ, ਹ.ਬ. : ਪੰਜਾਬ ਗਾਇੱਕ ਸਿੱਧੂ ਮੂਸੇਵਾਲਾ ਦੀ ਹੱਤਿਆ ਦਾ ਮੁੱਖ ਮਾਸਟਰਮਾਈਂਡ ਗੈਂਗਸਟਰ ਸਤਿੰਦਰ ਸਿੰਘ ਉਰਫ ਗੋਲਡੀ ਬਰਾੜ ਕੈਨੇਡਾ ਤੋਂ ਫਰਾਰ ਹੋ ਗਿਆ। ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਦੀ ਕੈਨੇਡਾ ਵਿਚ ਬੈਠੇ ਮੁਲਜ਼ਮ ਨੇ ਸਾਜਿਸ਼ ਰਚੀ। ਕੈਨੇਡਾ ਤੋਂ ਭਾਰਤ ਵਿਚ ਸ਼ੂਟਰ ਖਰੀਦੇ ਅਤੇ ਵਾਰਦਾਤ ਨੂੰ ਅੰਜਾਮ ਦਿੱਤਾ।
ਇੰਟਰਪੋਲ ਨੇ ਗੈਂਗਸਟਰ ਗੋਲਡੀ ਬਰਾੜ ਦੇ ਖ਼ਿਲਾਫ਼ ਪਹਿਲਾਂ ਹੀ ਰੈਡ ਕਾਰਨਰ ਨੋਟਿਸ ਜਾਰੀ ਕਰ ਦਿੱਤਾ ਹੈ। ਗੋਲਡੀ ਬਰਾੜ ਕੈਨੇਡਾ ਵਿਚ ਬੈਠ ਕੇ ਪੰਜਾਬ ਵਿਚ ਕਰਾਈਮ ਕਰਵਾ ਰਿਹਾ ਸੀ। ਉਹ ਗੈਂਗਸਟਰ ਲਾਰੈਂਸ ਦੇ ਗੈਂਗ ਦਾ ਸਰਗਰਮ ਮੈਂਬਰ ਹੈ। ਚੰਡੀਗੜ੍ਹ ਵਿਚ ਸੀਐਮ ਭਗਵੰਤ ਮਾਨ ਨੇ ਕਰੀਬ 4 ਮਹੀਨੇ ਪਹਿਲਾਂ ਹੀ ਕੈਨੇਡਾ ਵਿਚ ਭਾਰਤੀ ਮਾਮਲਿਆਂ ਦੇ ਹਾਈ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਸੀ।
ਹਾਈ ਕਮਿਸ਼ਨਰ ਨੂੰ ਸੀਐਮ ਮਾਨ ਨੇ ਕਿਹਾ ਸੀ ਕਿ ਕੈਨੇਡਾ ਵਿਚ ਬੈਠ ਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲੇ ਗੈਂਗਸਟਰਾਂ ਨੁੂੰ ਪੰਜਾਬ ਪੁਲਿਸ ਕਿਸੇ ਤਰੀਕੇ ਨਾਲ ਪੰਜਾਬ ਲਿਆਉਣਾ ਚਾਹੁੰਦੀ ਹੈ ਤਾਕਿ ਬਦਮਾਸ਼ਾਂ ’ਤੇ ਕਾਨੂੰਨੀ ਕਾਰਵਾਈ ਕਰ ਸਕੀਏ। ਕੈਨੇਡਾ ਸਰਕਾਰ ਨੇ ਮਾਨ ਦੀ ਇਸ ਮੰਗ ਨੂੰ ਜਲਦ ਹਲ ਕਰਨ ਦਾ ਭਰੋਸਾ ਵੀ ਦਿੱਤਾ ਸੀ।
ਗੋਲਡੀ ਬਰਾੜ ਦਾ ਰੈਡ ਕਰਾਰਨਰ ਨੋਟਿਸ ਉਸ ਦੇ ਖ਼ਿਲਾਫ਼ ਦਰਜ ਦੋ ਪੁਰਾਣੇ ਕੇਸਾਂ ਵਿਚ ਹੋਇਆ ਸੀ। ਫਰੀਦਕੋਟ ਵਿਚ ਦਰਜ ਕਾਤਲਾਨ ਹਮਲੇ, ਹੱਤਿਆ ਅਤੇ ਆਰਮਸ ਐਕਟ ਦੇ ਕੇਸ ਵਿਚ ਇਹ ਨੋਟਿਸ ਹੋਇਆ ਸੀ। ਸੂਤਰਾਂ ਮੁਤਾਬਕ ਦੱਸਿਆ ਜਾ ਰਿਹਾ ਕਿ ਗੋਲਡੀ ਬਰਾੜ ਨੇ ਅਪਣਾ ਟਿਕਾਣਾ ਕੈਨੇਡਾ ਤੋਂ ਬਦਲ ਲਿਆ ਹੈ। ਹੁਣ ਉਹ ਕਿਸੇ ਹੋਰ ਦੇਸ਼ ਵਿਚ ਫਰਾਰ ਹੋ ਗਿਆ ਹੈ।

Video Ad
Video Ad