ਔਟਵਾ, 30 ਮਈ (ਹਮਦਰਦ ਨਿਊਜ਼ ਸਰਵਿਸ) : ਪੰਜਾਬੀ ਗੈਂਗਸਟਰ ਜਿੰਮੀ ਸੰਧੂ ਦੇ ਕਾਤਲ ਮੈਥਿਊ ਡੁਪਰੇ ਨੂੰ ਕੈਨੇਡਾ ਤੋਂ ਥਾਈਲੈਂਡ ਡਿਪੋਰਟ ਕਰ ਦਿੱਤਾ ਗਿਆ। ਪਿਛਲੇ ਸਾਲ 4 ਫਰਵਰੀ ਨੂੰ ਥਾਈਲੈਂਡ ’ਚ ਇੱਕ ਹੋਟਲ ਦੇ ਬਾਹਰ ਸੰਧੂ ਦਾ ਕਤਲ ਕਰਨ ਮਗਰੋਂ ਕੈਨੇਡਾ ਫਰਾਰ ਹੋਏ ਦੋ ਕਾਤਲਾਂ ਵਿੱਚੋਂ ਜੀਨ ਲਾਰਕੈਂਪ ਦੀ ਜਹਾਜ਼ ਹਾਦਸੇ ਵਿੱਚ ਮੌਤ ਹੋ ਚੁੱਕੀ ਹੈ, ਜਦਕਿ ਮੈਥਿਊ ਡੁਪਰੇ ਨੂੰ ਅੱਜ ਕੈਨੇਡਾ ਤੋਂ ਥਾਈਲੈਂਡ ਡਿਪੋਰਟ ਕਰ ਦਿੱਤਾ ਗਿਆ, ਜਿੱਥੇ ਉਸ ’ਤੇ ਕਤਲ ਦਾ ਮੁਕੱਦਮਾ ਚੱਲੇਗਾ।