Home ਤਾਜ਼ਾ ਖਬਰਾਂ ਕੈਨੇਡਾ ਤੋਂ ਭਾਰਤ ਲਿਆਇਆ ਜਾਵੇਗਾ ਹਰਦੀਪ ਸਿੰਘ ਨਿੱਝਰ

ਕੈਨੇਡਾ ਤੋਂ ਭਾਰਤ ਲਿਆਇਆ ਜਾਵੇਗਾ ਹਰਦੀਪ ਸਿੰਘ ਨਿੱਝਰ

0
ਕੈਨੇਡਾ ਤੋਂ ਭਾਰਤ ਲਿਆਇਆ ਜਾਵੇਗਾ ਹਰਦੀਪ ਸਿੰਘ ਨਿੱਝਰ

ਪੰਜਾਬ ਪੁਲਿਸ ਨੇ ਸ਼ੁਰੂ ਕੀਤੀ ਹਵਾਲਗੀ ਦੀ ਪਹਿਲ
ਚੰਡੀਗੜ੍ਹ, 15 ਅਗਸਤ, ਹ.ਬ. : ਪੰਜਾਬ ਪੁਲਿਸ ਕੈਨੇਡਾ ਵਿਚ ਬੈਠੇ ਹਰਦੀਪ ਸਿੰਘ ਨਿੱਝਰ ਨੂੰ ਭਾਰਤ ਲਿਆਉਣ ਦੀ ਤਿਆਰੀ ਵਿਚ ਲੱਗ ਗਈ ਹੈ। ਨਿੱਝਰ ਦੀ ਹਵਾਲਗੀ ਦੇ ਲਈ ਕੈਨੇਡਾ ਪੁਲਿਸ ਨਾਲ ਸੂਬਾ ਪੁਲਿਸ ਨੇ ਸੰਪਰਕ ਕਰਕੇ ਕੇਟੀਐਫ ਦੇ ਮੁਖੀ ਹਰਦੀਪ ਸਿੰਘ ਨਿੱਝਰ ਦੀ ਹਵਾਲਗੀ ਦੀ ਮੰਗ ਕੀਤੀ ਹੈ। ਕੇਂਦਰ ਸਰਕਾਰ ਇੱਕ ਜੁਲਾਈ 2020 ਨੂੰ ਨਿੱਝਰ ਨੂੰ ਅੱਤਵਾਦੀ ਐਲਾਨ ਕਰ ਚੁੱਕੀ ਹੈ।
ਹਾਲ ਹੀ ਵਿਚ ਐਨਆਈਏ ਜੁਲਾਈ ਵਿਚ ਨਿੱਝਰ ’ਤੇ 10 ਲੱਖ ਰੁਪਏ ਦਾ ਇਨਾਮ ਐਲਾਨ ਕਰ ਚੁੱਕੀ ਹੈ। ਪੰਜਾਬ ਪੁਲਿਸ ਵਲੋਂ ਨਿੱਝਰ ਨੂੰ ਲੈ ਕੇ ਹੁਣ ਤੱਕ ਜੁਟਾਈ ਗਈ ਜਾਣਕਾਰੀ ਦੇ ਅਨੁਸਾਰ ਉਹ ਜਗਤਾਰ ਸਿੰਘ ਤਾਰਾ ਦਾ ਕਾਫੀ ਸਹਿਯੋਗੀ ਰਹਿ ਚੁੱਕਾ ਹੈ। ਉਹ ਤਾਰਾ ਨੂੰ ਮਿਲਣ ਲਈ ਅਪ੍ਰੈਲ 2012 ਵਿਚ ਪਾਕਿਸਤਾਨ ਜਾ ਚੁੱਕਾ ਹੈ।
ਪੁਲਿਸ ਜਾਂਚ ਦੇ ਅਨੁਸਾਰ ਨਿੱਝਰ ਨੇ 2020 ਵਿਚ ਮੋਗਾ ਦੇ ਗੈਂਗਸਟਰ ਅਰਸ਼ਦੀਪ ਸਿੰਘ ਡੱਲਾ ਦੇ ਨਾਲ ਮਿਲ ਕੇ ਪੰਜਾਬ ਵਿਚ ਚਾਰ ਮੈਂਬਰੀ ਕੇਟੀਐਫ ਮਾਡਿਊਲ ਖੜ੍ਹਾ ਕੀਤਾ ਸੀ।