ਲੰਡਨ, 3 ਮਈ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਤੋਂ ਯੂ.ਕੇ. ਤੱਕ ਨਸ਼ਾ ਤਸਕਰੀ ਦਾ ਨੈਟਵਰਕ ਚਲਾਉਣ ਵਾਲੇ ਤਿੰਨ ਪੰਜਾਬੀਆਂ ਸਣੇ ਚਾਰ ਜਣਿਆਂ ਨੂੰ 17 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਮਾਮਲਾ 8 ਫ਼ਰਵਰੀ 2021 ਨੂੰ ਸਾਹਮਣੇ ਆਇਆ ਜਦੋਂ ਯੂ.ਕੇ. ਦੇ ਬਾਰਡਰ ਅਫਸਰਾਂ ਨੇ ਹੀਥਰੋ ਹਵਾਈ ਅੱਡੇ ’ਤੇ ਪੁੱਜੇ ਪੈਕੇਜ ਵਿਚੋਂ 10 ਲੱਖ ਪਾਊਂਡ ਮੁੱਲ ਦੇ ਨਸ਼ੇ ਬਰਾਮਦ ਕੀਤੇ ਅਤੇ ਪੁਲਿਸ ਨੇ ਡੂੰਘਾਈ ਨਾਲ ਪੜਤਾਲ ਕਰਦਿਆਂ ਕਰਨ ਗਿੱਲ, ਜੈਗ ਸਿੰਘ, ਗੋਵਿੰਦ ਬਾਹੀਆ ਅਤੇ ਗਰੈਗਰੀ ਬਲੈਕਲੌਕ ਨੂੰ ਗ੍ਰਿਫ਼ਤਾਰ ਕਰ ਲਿਆ। ਕੈਂਟ ਅਤੇ ਅਸੈਕਸ ਦੇ ਸੀਰੀਅਸ ਕ੍ਰਾਈਮ ਡਾਇਰੈਕਟੋਰੇਟ ਦੇ ਅਫ਼ਸਰ ਪੈਕੇਜ ਉਪਰ ਲਿਖੇ ਪਤੇ ’ਤੇ ਪੁੱਜੇ ਜੋ ਡਾਰਟਫੋਰਡ ਦੇ ਕਿਸੇ ਕਾਰੋਬਾਰੀ ਅਦਾਰੇ ਦਾ ਸੀ।