ਨਵੀਂ ਦਿੱਲੀ, 6 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਤੋਂ ਡਿਪੋਰਟ ਹੋ ਕੇ 16 ਸਾਲ ਬਾਅਦ ਭਾਰਤ ਪਰਤੇ ਬਜ਼ੁਰਗ ਜੋੜੇ ਨੂੰ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ’ਤੇ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਮੁਢਲੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਇਹ ਜੋੜਾ ਕਿਸੇ ਹੋਰ ਵਿਅਕਤੀ ਦੇ ਨਾਮ ਤੇ ਪਾਸਪੋਰਟ ’ਤੇ ਕੈਨੇਡਾ ਗਿਆ ਸੀ। ਪੁਲਿਸ ਨੇ ਮਾਮਲਾ ਦਰਜ ਕਰਕੇ ਇਸ ਜੋੜੇ ਨੂੰ ਰਿਮਾਂਡ ’ਤੇ ਲਿਆ ਹੈ।

ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਦੇ ਡੀਸੀਪੀ ਰਾਜੀਵ ਰੰਜਨ ਨੇ ਦੱਸਿਆ ਕਿ ਮੂਲ ਰੂਪ ਵਿੱਚ ਗੁਜਰਾਤ ਦੇ ਮਹਸਾਨਾ ਦਾ ਵਾਸੀ ਭਾਗੂਭਾਈ (63 ਸਾਲ) ਆਪਣੀ ਪਤਨੀ ਰੰਜਨਬੇਨ (60 ਸਾਲ) ਨਾਲ 3 ਅਪ੍ਰੈਲ ਨੂੰ ਕੈਨੇਡਾ ਤੋਂ ਦਿੱਲੀ ਏਅਰਪੋਰਟ ’ਤੇ ਆਇਆ ਸੀ। ਇਹ ਦੋਵੇਂ ਐਮਰਜੰਸੀ ਸਰਟੀਫਿਕੇਟ ’ਤੇ ਭਾਰਤ ਆਏ ਸਨ। ਦਿੱਲੀ ਏਅਰਪੋਰਟ ’ਤੇ ਆਉਂਦੇ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
