Home ਤਾਜ਼ਾ ਖਬਰਾਂ ਕੈਨੇਡਾ ਦਾ ਇੱਕ ਹੋਰ ਸੂਬਾ ਚੁੱਕਣ ਜਾ ਰਿਹਾ ਅਹਿਮ ਕਦਮ

ਕੈਨੇਡਾ ਦਾ ਇੱਕ ਹੋਰ ਸੂਬਾ ਚੁੱਕਣ ਜਾ ਰਿਹਾ ਅਹਿਮ ਕਦਮ

0


ਸਸਕੈਚਵਨ ਵੀ ਬੰਦ ਕਰੇਗਾ ‘ਇਮੀਗ੍ਰੇਸ਼ਨ ਨਜ਼ਰਬੰਦੀ’

ਰੇਜਿਨਾ, 19 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) :
ਚਾਰ ਰਾਜਾਂ ਮਗਰੋਂ ਕੈਨੇਡਾ ਦਾ ਇੱਕ ਹੋਰ ਸੂਬਾ ਪ੍ਰਵਾਸੀਆਂ ਨੂੰ ਲੈ ਕੇ ਅਹਿਮ ਕਦਮ ਚੁੱਕਣ ਜਾ ਰਿਹਾ ਹੈ। ਸਸਕੈਚਵਨ ਸੂਬੇ ਦੀ ਸਰਕਾਰ ਨੇ ਕੈਨੇਡਾ ਬਾਰਡਰ ਸਰਵਿਸਜ਼ ਏਜੰਸੀ ਵੱਲੋਂ ਹਿਰਾਸਤ ਵਿੱਚ ਲਏ ਗਏ ਪ੍ਰਵਾਸੀਆਂ ਨੂੰ ਆਪਣੀਆਂ ਜੇਲ੍ਹਾਂ ਵਿੱਚ ਕੈਦ ਕਰਨ ਦੀ ਪ੍ਰਣਾਲੀ ਸਮਾਪਤ ਕਰਨ ਦਾ ਫ਼ੈਸਲਾ ਲਿਆ ਹੈ।
ਸਸਕੈਚਨ ਸਰਕਾਰ ਵੱਲੋਂ ਕੈਨੇਡਾ ਬਾਰਡਰ ਸਰਵਿਸ ਏਜੰਸੀ ਨਾਲ 30 ਸਤੰਬਰ ਨੂੰ ਸੰਧੀ ਸਮਾਪਤ ਕਰਨ ਦੀ ਗੱਲ ਆਖੀ ਗਈ ਹੈ।