ਟੋਰਾਂਟੋ, 2 ਮਈ (ਤਰਨਜੀਤ ਕੌਰ ਘੁੰਮਣ) : ਕੈਨੇਡਾ ਦੇ ਟੌਪ 25 ਮੋਸਟ ਵਾਂਟਿਡ ਦੀ ਨਵੀਂ ਸੂਚੀ ਜਾਰੀ ਹੋ ਗਈ ਹੈ ਤੇ ਇਸ ਸੂਚੀ ਵਿੱਚ ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ ਦਾ ਨਾਮ ਵੀ ਸ਼ਾਮਲ ਹੈ। ਦੱਸ ਦਈਏ ਕਿ ਇਸਤੋਂ ਪਹਿਲਾਂ ਗੋਲਡੀ ਬਰਾੜ ਦੇ ਵਿਰੁੱਧ ਐਫਬੀਆਈ ਵੱਲੋਂ ਵੀ ਰੈਡ ਕਾਰਨਰ ਨੋਟਿਸ ਜਾਰੀ ਕੀਤਾ ਜਾ ਚੁੱਕਿਆ ਹੈ ਤੇ ਹੁਣ ਕੈਨੇਡਾ ਦੇ ਮੋਸਟ ਵਾਂਟਿਡ ਲਿਸਟ ਵਿੱਚ ਗੋਲਡੀ ਬਰਾੜ ਦਾ ਨਾਮ 15ਵੇਂ ਨੰਬਰ ਤੇ ਹੈ ਜਿਸਦੀ ਕਿ ਆਰਸੀਐਮਪੀ ਵੱਲੋਂ ਭਾਲ ਕੀਤੀ ਜਾ ਰਹੀ ਹੈ।